Followers

Tuesday, May 1, 2012

ਮਾਣਮੱਤੀ ਸਾਦਗੀ/ माननीय सादगी

ਅੱਜ ਜਦੋਂ ਸਰਦੀਆਂ ਦੇ ਕੱਪੜੇ ਸਾਂਭਣ ਲੱਗੀ ਤਾਂ ਵੱਡਾ ਸਾਰਾ ਢੇਰ ਲੱਗ ਗਿਆ। ਪਤਾ ਹੀ ਨਹੀਂ ਲੱਗਾ ਇੰਨੇ ਕੱਪੜੇ ਕਿਵੇਂ ਇੱਕਠੇ ਹੋ ਗਏ।ਅਸਲ 'ਚ ਅੱਜ ਜੋ ਫਜ਼ੂਲ ਖਰਚੀ ਕੱਪੜਿਆਂ ਉੱਪਰ ਕੀਤੀ ਜਾ ਰਹੀ ਹੈ ਇਸ ਦਾ ਕਾਰਨ ਹਜ਼ਾਰਾਂ ਤਰ੍ਹਾਂ ਦੇ ਡਿਜ਼ਾਈਨਰ ਕੱਪੜਿਆਂ ਦਾ ਮਾਰਕੀਟ ਵਿੱਚ ਆਉਣਾ ਹੈ। ਪਿਛਲੇ ਕੁਝ ਵਰ੍ਹਿਆਂ ਤੋਂ ਔਰਤਾਂ ਦਾ ਕੱਪੜਿਆਂ ਵਿੱਚ ਇੰਨਾ ਰੁਝਾਨ ਵਧ ਗਿਆ ਹੈ ਕਿ ਕਿਸੇ ਫੰਕਸ਼ਨ 'ਤੇ ਇੱਕ ਵਾਰ ਸੂਟ ਪਾ ਲਿਆ ਫਿਰ ਦੁਬਾਰਾ ਪਾਉਣਾ ਠੀਕ ਨਹੀਂ ਸਮਝਦੀਆਂ।ਇਹ ਰੁਝਾਨ ਬਹੁਤ ਗ਼ਲਤ ਹੈ।
          ਕੌਮਾਂ ਦੀ ਤਰੱਕੀ ਮਾਣ ਅਤੇ ਸ਼ਾਨ ਵਾਲੀ ਗੱਲ ਹੁੰਦੀ ਹੈ। ਕੌਮ ਦਾ ਪਹਿਰਾਵਾ, ਬੋਲਚਾਲ, ਸੱਭਿਆਚਾਰ ਅਤੇ ਕਦਰਾਂ ਕੀਮਤਾ ਉਥੋਂ ਦਾ ਗੌਰਵਮਈ ਇਤਿਹਾਸ ਬਣਾਉਂਦੀਆਂ ਹਨ ਪਰ ਇਹ ਅਸਲੋਂ  ਘਾਟੇ ਦਾ ਸੌਦਾ ਹੈ ਕਿ ਸਾਡੀ ਬੋਲਚਾਲ, ਪਹਿਰਾਵਾ ਅਤੇ ਰਹਿਣ-ਸਹਿਣ ਸਾਡੇ ਸੱਭਿਆਚਾਰ 'ਤੇ ਇੰਨਾ ਹਾਵੀ ਹੋ ਜਾਵੇ ਕਿ ਅਸੀਂ ਵਿਖਾਵੇ ਦੀ ਦੁਨੀਆਂ 'ਤੇ ਮਾਣ ਕਰਦੇ ਹੰਕਾਰੀ ਹੋ ਜਾਈਏ ਅਤੇ ਜੀਵਨ ਜਾਂਚ ਦਾ ਤਰੀਕਾ ਹੀ ਭੁੱਲ ਜਾਈਏ।ਝੂਠੀ ਸ਼ਾਨ ਉੱਤੇ ਪੈਸੇ ਦੀ ਬਰਬਾਦੀ ਸਾਡਾ ਵਿਰਸਾ ਨਹੀਂ।
      ਕੱਪੜੇ ਸਾਂਭਦਿਆਂ ਮੇਰੀਆਂ ਅੱਖਾਂ ਅੱਗੋਂ ਚਾਰ ਦਹਾਕੇ ਪਹਿਲਾਂ ਦਾ ਸਕੂ਼ਲ ਦਾ ਸਮਾਂ ਗੁਜ਼ਰਨ ਲੱਗਾ। ਸਾਡੇ ਸਵੱਦੀ ਕਲਾਂ ਸਕੂ਼ਲ  'ਚ ਅੱਠਵੀਂ ਜਮਾਤ 'ਚ ਪੜ੍ਹਦਿਆਂ ਗਿਆਨ ਕੌਰ ਭੈਣ ਜੀ ਸਾਡੇ ਸਿਲਾਈ -ਕਢਾਈ ਤੇ ਰਸੋਈ ਦੇ ਅਧਿਆਪਕ ਸਨ।ਸਭ ਤੋਂ ਪਹਿਲਾਂ ਉਨ੍ਹਾਂ ਸਾਨੂੰ ਕੱਪੜਿਆਂ ਨੂੰ ਟਾਕੀ ਲਾਉਣੀ ਸਿਖਾਈ।ਜੇ ਕੱਪੜਾ ਫਟ ਜਾਵੇ ਤਾਂ ਟਾਕੀ ਕਿਵੇਂ ਲਾਉਣੀ ਹੈ।ਜੇ ਫੁੱਲਾਂ ਵਾਲ਼ਾ ਸੂਟ ਹੋਵੇ ਫੁੱਲ ਨਾਲ ਫੁੱਲ ਕਿਵੇਂ ਜੋੜਨਾ ਹੈ।ਧਾਰੀਦਾਰ ਟਾਕੀ, ਡੱਬੀਦਾਰ ਟਾਕੀ,ਗੋਲ ਟਾਕੀ , ਚੌਰਸ ਟਾਕੀ ਵਗੈਰਾ।ਅਸੀਂ ਪ੍ਰੈਕਟੀਕਲ ਦੀ ਫਾਈਲ 'ਚ ਇਹ ਟਾਕੀਆਂ ਤਿਆਰ ਕਰਕੇ ਲਾਈਆਂ।ਵਾਧੂ ਗਿਆਨ ਲਈ ਉਨ੍ਹਾਂ ਕਈ ਕੁਝ ਹੋਰ ਵੀ ਸਿਖਾਇਆ।ਜਿਵੇਂ ਜੇ ਸਲਵਾਰ ਦੀ ਮੂਹਰੀ ਘਸ ਜਾਵੇ ਤਾਂ ਉਸ ਨੂੰ  ਉਧੇੜ ਕੇ ਠੀਕ ਕਿਵੇਂ ਕਰਨਾ ਹੈ।ਮੈਨੂੰ ਯਾਦ ਹੈ ਉਨ੍ਹਾਂ ਕਹਿਣਾ ਕੱਪੜੇ ਨੂੰ ਵੱਧ ਤੋਂ ਵੱਧ ਚਲਾਓ। ਟਾਕੀ ਵੀ ਲਾਉਣੀ ਪਈ ਤਾਂ ਕੀ ਏ।ਤੁਸੀਂ ਤਾਂ ਫੁੱਲਾਂ ਵਰਗੀਆਂ ਸੋਹਣੀਆਂ ਹੋ ਤੇ ਨਾਲ਼ੇ ਕੰਵਲ ਦਾ ਫੁੱਲ ਤਾਂ ਚਿਕੜ 'ਚ ਵੀ ਆਵਦੀ ਚਮਕ ਕਾਇਮ ਰੱਖਦਾ ਹੈ।
      ਪਹਿਲੇ ਸਮਿਆਂ 'ਚ ਸਿੱਖਿਆ ਇਹ ਟੇਲੈਂਟ ਕੰਮ ਵੀ ਆਇਆ। ਪਰ ਅੱਜ ਜ਼ਮਾਨਾ ਬਦਲ ਗਿਆ ਹੈ।ਸਮਾਜ ਖੁਸ਼ਹਾਲੀ ਵੱਲ ਵਧਿਆ ਹੈ।ਖੁਸ਼ੀ ਵੀ ਹੈ ਕਿ ਅੱਜ ਕਿਸੇ ਨੂੰ ਕੱਪੜਿਆਂ ਨੂੰ ਟਾਕੀਆਂ ਲਾਉਣ ਦੀ ਜ਼ਰੂਰਤ ਨਹੀਂ ਪੈਂਦੀ।ਫਿਰ ਵੀ ਦਿਲ - ਦਿਮਾਗ 'ਚ ਇੱਕ ਗੱਲ ਜ਼ਰੂਰ ਰੜਕਦੀ ਹੈ ਕਿ ਕੱਪੜਿਆਂ ਉਪਰ ਐਨੀ ਫਜ਼ੂਲ ਖਰਚੀ ਕਿਉਂ? ਜੇ ਆਦਮੀ ਚਾਰ ਸੂਟਾਂ ਨਾਲ਼ ਗੁਜ਼ਾਰਾ ਕਰ ਸਕਦਾ ਹੈ ਤਾਂ ਔਰਤ ਕਿਉਂ ਨਹੀਂ ਕਰ ਸਕਦੀ।ਅਸੀਂ ਮੂਹਰੀ ਨੁੰ ਘਸਣ ਤਾਂ ਕੀ ਦੇਣਾ,ਕਰੀਜ਼ ਵੀ ਭੰਨਣ ਨਹੀਂ ਦਿੰਦੇ ਕਿ ਸੁੱਟ ਧਰਦੇ ਹਾਂ।
   ਸਕੂ਼ਲੀ ਸਮੇਂ ਨੂੰ ਯਾਦ ਕਰਦਿਆਂ ਮੈਨੂੰ ਲੱਗਾ ਕਿ ਧੰਨ ਦੌਲਤ ਦੀ ਦਿਖਾਵੇ ਭਰੀ ਚਕਾਚੌਂਧ ਉਸ ਸਮੇਂ ਦੀ ਸਾਦਾ ਜੀਵਨ ਜਾਂਚ ਅੱਗੇ ਕਿੰਨੀ ਅਧੂਰੀ, ਫਿੱਕੀ ਤੇ ਹਨੇਰੀ ਹੈ।ਅੱਜ ਮੇਰੇ ਵਤਨ ਵਾਸੀਆਂ ਨੂੰ ਕਦਰਾਂ ਕੀਮਤਾਂ ਤੋਂ ਜ਼ਿਆਦਾ ਦਿਖਾਵੇ ਦੀ ਪ੍ਰਵਾਹ ਹੈ।ਦਿਖਾਵੇ ਪਿਆ ਹੁਸਨ ਜਲਦੀ ਹੀ ਝੂਠਲਾ ਜਾਂਦਾ ਹੈ।
      ਖਲੀਲ ਜ਼ਿਬਰਾਨ ਨੇ ਲਿਖਿਆ ਹੈ ਕਿ, "ਹੁਸਨ ਦਿਲ ਦੀ ਜ਼ਿੰਦਾਦਿਲੀ ਹੈ ਅਤੇ ਆਤਮਾ ਦਾ ਜਾਦੂ ਹੈ।" ਸੋ ਦਿਖਾਵੇ 'ਚ ਕੁਝ ਨਹੀਂ ਪਿਆ। ਸਾਨੂੰ  ਅਸੂਲ ਬਣਾ ਲੈਣਾ ਚਾਹੀਦਾ ਹੈ ਕਿ ਫਜ਼ੂਲ ਖਰਚੀ ਨਾ ਕਰੀਏ।ਇਸ ਤਰਾਂ ਅਸੀਂ ਆਪਣੇ ਮਾਂ-ਬਾਪ ਦੀ ਮਦਦ ਵੀ ਕਰ ਸਕਦੇ ਹਾਂ ਤੇ ਕਦਰਾਂ ਕੀਮਤਾਂ ਉਪਰ ਵੀ ਖਰੇ ਉਤਰ ਸਕਦੇ ਹਾਂ।ਗੈਰ ਜ਼ਰੂਰੀ ਖਰਚੀ ਮਾਨਸਿਕ ਤਣਾਅ ਦਾ ਕਾਰਨ ਬਣਦੇ ਹਨ।ਘਰਾਂ 'ਚ ਕਲੇਸ਼ ਵੱਧਦੇ ਹਨ।ਅਨੇਕਾਂ ਕਿਸਾਨ ਪਰਿਵਾਰ ਦੇਖ ਸਕਦੇ ਹਾਂ ਜੋ ਮਹਿੰਗੇ ਮੈਰਿਜ-ਪੈਲਸਾਂ 'ਚ ਆਪਣੇ ਬੱਚਿਆਂ ਦੇ ਵਿਆਹ ਕਰਕੇ ਕਰਜ਼ੇ ਦੇ ਬੋਝ ਥੱਲੇ ਦੱਬ ਗਏ ਹਨ।ਵਿਆਹਾਂ ਦੌਰਾਨ ਕੱਪੜਿਆਂ 'ਤੇ ਬੇਲੋੜਾ ਖਰਚ ਕਰਕੇ ਕੰਗਾਲ ਹੋ ਗਏ ਹਨ।ਅੱਜ ਲੋੜ ਹੈ ਅਸੀਂ ਸਾਦਾ ਪਹਿਨੀਏ, ਸਾਦੇ ਕਾਰਜ ਕਰੀਏ ਤੇ ਸਾਦੇ ਰਸਤੇ 'ਤੇ ਚੱਲਦੇ ਚਕਾਚੌਂਧ ਤੋਂ ਦੂਰ ਰਹੀਏ।
ਪ੍ਰੋ. ਦਵਿੰਦਰ ਕੌਰ ਸਿੱਧੂ ( ਦਾਉਧਰ-ਮੋਗਾ) 
* ਪ੍ਰੋਫੈਸਰ ਦਵਿੰਦਰ ਕੌਰ ਸਿੱਧੂ ਦੀ ਲਿਖੀ ਇਹ ਵਾਰਤਾ ਪੰਜਾਬੀ ਦੇ ਨਾਮਵਰ ਅਖ਼ਬਾਰ ਪੰਜਾਬੀ ਜਾਗਰਣ 'ਚ 28  ਅਪ੍ਰੈਲ 2012  ਨੂੰ ਛਪੀ। ਇਸ ਵਾਰਤਾ ਨੂੰ ਪੰਜਾਬੀ ਜਾਗਰਣ 'ਚ ਪੜ੍ਹਨ ਲਈ ਇਥੇ ਕਲਿੱਕ ਕਰੋ|

माननीय सादगी


आज जब जाड़ों के कपड़े संभालने  लगी  तो बहुत बड़ा ढेर लग गया। पता ही नहीं लगा इतने  कपड़े  कैस इकट्ठा हो गये।असल में आज जो फ़ज़ूल खर्ची  कपड़ों पर की जा रही है इस का कारण हज़ारों  तरह के डिज़ाइनर कपड़ों का मारकीट में आना है ।पिछले कुछ वर्षों  से महिलाओं का कपड़ों  में इतना रुझान बढ़ गया है कि किसी फंक्शन  पर एक बार सूट पहन लिया फिर दुबारा पहनना उचित नहीं समझतीं।यह रुचि अच्छी नहीं है ।
किसी भी कौम की तरक्की गर्व और शान वाली  बात होती है ।कौम की  वेश-भूषा , बोलचाल तथा  सभ्यता उनका गौरवपूर्ण इतिहास बनातीं हैं मगर  यह बहुत घाटे का सौदा है कि हमारी बोलचाल ,पहनावा और रहने का ढंग हमारी सभ्यता  पर इतना हावी हो जाए कि हम दिखावे को ही अपनी दुनिया मानकर  अभिमानी हो जाएँ  और जीवन जाँच का तरीक़ा ही भूल जाए । झूठी शान पर पैसे बर्बाद करना तो हमारी विरासत नहीं है ।
          कपड़े संभालते हुए  मेरी आँखों में चार दशक पहले स्कूल का समय गुज़रना लगा।हमारा सवव्दी कलां स्कूल में आठवी कक्षा में ज्ञान कौर बहन जी हमारी  सिलाई - कढ़ाई और रसोई की अध्यापिका थीं ।सबसे पहले उन्होंने  हमें कपड़ों पर पैच वर्क करना सिखाया ।अगर कपड़ा फट जाए तो पैच वर्क कैसे करना  है ।अगर  फूलों वाला सूट हो तो  फूल से फूल कैसे जोड़ना है। धारीदार पैच वर्क, डब्बीदार पैच वर्क, गोल पैच वर्क, चौकोर पैच वर्क वगैरा ।हमने  प्रैक्टिकल की फाइल में यह पैच वर्क तैयार करके लगाया।हमारा ज्ञान बढ़ाने के लिए बहन जी ने और भी बहुत कुछ सिखाया ।जैसे अगर  सलवार का मोहरी घिस जाए  तो उस को उधेड़ कर ठीक कैसे  करना है ।मुझे याद है उन कहना कि कपड़े को अधिक से  अधिक चलें । अगर टाकी भी लगानी पड़ा तो क्या हुआ?तुम तो फूलों जैसी  सुंदर हो और कँवल का फूल तो कीचड़ में भी अपनी चमक बनाए रखता है ।
     पहले समय  में सीखा यह टेलैंट काम भी आया । मगर आज ज़माना बदल गया है।
समाज समृद्धि की तरफ़ बढ़ा है ।ख़ुशी भी है कि आज किसी को पुराने कपड़ों को पैच वर्क लगाकर पहनने  की जरूरत नहीं पड़ती।
फिर भी दिल - मस्तिष्क में एक बात ज़रूर घूमती रहती है कि कपड़ों पर इतनी फज़ूल खर्ची  क्यों ?
अगर  आदमी चार सूट के साथ गुज़ारा कर पाता है तो महिला क्यों नहीं  कर पाती।हम मोहरी को घिसने तो क्या, क्रीज़  भी टूटने नहीं देते कि सूट फेंक देते हैं।
      स्कूली  समय को याद करते  मुझे लगा कि ये धन - दौलत की दिखावे भरी चकाचौंध उस समय की   सादा जीवन जाँच के आगे कितनी अधूरी , फीकी और अँधेरी है । आज मेरा वतन के लोगों को ऊँची तथा साफ सोच की नहीं बल्कि दिखावे की ज्यादा परवाह है । मगर वो भूल गए हैं कि दिखावे का यह हुस्न शीघ्र ही झुठला जाता है ।      
खलील ज़िब्रान ने लिखा है कि , " हुस्न दिल की ज़िंदादिली है और आत्मा का जादू है।" दिखावे में कुछ नहीं रखा । हमें उसूल बना लेना चाहिए  कि फज़ूल खर्ची नहीं करनी ।इस तरह  हम अपने  माँ - बाप की मदद भी कर सकते  हैं और दिखावे की झूठी दुनिया से बच सकते हैं । गैर ज़रूरी खर्च  मानसिक तनाव का कारण बनता है ।घरों में झगड़े बढ़ते हैं । बहुत से परिवार देखे हैं  जो महँगे मैरिज - पैलैस  में अपने  बच्चों के विवाह के कारण कर्ज के  बोझ के नीचे हैं। शादी में कपड़ों पर अनावश्यक खर्च करके कंगाल हो जाना भला कौन सी  समझदारी वाली बात है ।आज जरूरत  है कि हम सादा पहने , सादे कार्य करें और सादगी के रास्ते चलते चकाचौंध से दूर रहें ।


प्रो. दविंद्र कौर सिद्धू ( दाउधर -मोगा )                                                                            
  * यह रचना २८ अप्रैल २०१२ को पंजाबी जागरण में प्रकाशित हुई है ।                        

10 comments:

 1. ਸਾਦਗੀ ਮਨੁੱਖ ਦਾ ਗਹਿਣਾ ਹੈ।ਤੁਸੀਂ ਵਧੀਆ ਲਿਖਿਆ ਹੈ।

  ReplyDelete
 2. ਸਤਸ਼੍ਰੀਅਕਾਲ ਜੀ ! ਮਾਨ੍ਜੋਗੀ ਪੋਸਟ ਚ ਸਮਾਜਿਕ ਬੋਲਾਰਿਯਾਂ ਨੂ ਸਾਡਾ ਪਿਯਾਰ ਕਬੁਲ ਹੋਵੇ /
  " ਮੋੜ ਲੋ ਹਵਾਵਾਂ ਨੂ,ਚਿਰਾਗ ਤਕਦਾ ਹੈ ਬਲਣ ਦੇ ਵਾਸਦੇ"
  ਅਰਦਾਸਾਂ ਵਿਚੋਂ ਅਸੀਂ ਰੋਜ ਸੰਕਲਪ ਲੇਂਦੇ ਹਨ - ਮਨ ਨੀਵਾਂ ਮਤ ਉਂਚੀ ,ਮਤ ਪਤ ਦਾ ਰਾਖਾ ......./
  ਫੇਰ ਭੀ ਸੱਚੇ ਰਾਹ ਤੋਂ ਬਿਛੋੜਾ ਹੋ ਜਾਂਦਾ ਹੈ, ਮੁਕ ਜਾਂਦੇ ਹਨ ਮਨੁਖਤਾ ਹੋਰ ਸਾਦਗੀ ਤੋਂ / ਕਿਥੇ ਕੁਝ ਭੁਲ ਰਿਹਾ ਹੈ ? ਯਾਦਾਂ ਵਿਚ ਸਹੇਜਣ ਦੀ ਲੋੜ ਹੈ
  " ਸਾਮ ਰਖਿਯਾ ਹੈ ਖਾਲਸਾ ,ਤਾਂ ਵਜੂਦ ਵੀ ਖਾਲਸਾ ਹੈ ,
  ਖੀੰਚ ਲਾਯਾ ਹੈ ਸਫ਼ੀਨਾ ,ਸਮੰਦਰ ਦੀ ਕੁਖ ਤੋਂ -"
  ਚੰਗੀ ਸੋਚ ਵਾਲੀ ਪੋਸਟ ਨੂ ਢੇਰ ਸਾਰੀ ਬਾਧਾਯਿਯਾਂ ਸਤਕਾਰ ...

  ReplyDelete
 3. aaj chakaa-chaundh bhari iss duniya mei
  aisi saadgi bhari baateiN karna hi
  pichhrha-pan samjha jaane lagaa hai
  log, jaane khud ko hi dhokhe mei rakhna chahte haiN
  aapka aalekh bahut saarthak hai
  gehre,,mun mei utar jaane wali sachchi baateiN ... !

  ReplyDelete
 4. प्रो दविनदर कौर जी का लेख आज की सच्चाई को दर्शाता है । संयम चूटता जा रहा है , इसका कारण है -सादगी का त्याग करना और उपयोगिता को न समझना । आशा है इस उपयोगी लेख से सबको प्रेरणा मिलेगी ।

  ReplyDelete
 5. badhai......aakarshak blog dekh kar khushee huyee.

  ReplyDelete
 6. simple economics-- more money , more purchasingh power , more demand - more production - create more demand - more employment - more salaries - more demand ----- that is the basic of today's life . that is why we have lot of everything in our homes and it cant be stopped .

  ReplyDelete
 7. बिल्कुल सच्ची बात है...पर दिखावा हमारे समाज पर इस कदर हावी हो गया है कि कई बार आपके रहन-सहन, कपड़े लत्ते के आधार पर आपके अपने ही आप से किनारा कर लेते हैं...। इसी लिए मेरे हिसाब से फ़िज़ूलखर्ची से बचते हुए अच्छे तरीके से रहने में कोई बुराई नहीं...। पर यह रेखा तो हमें ही तय करनी है कि ज़रूरत कहीं फ़िज़ूलखर्ची में तब्दील न होने पाए ।

  एक अच्छे विचारपरक लेख के लिए मेरी बधाई और आभार...।

  ReplyDelete
 8. आज के दौर में कुछ लोगों के लिए प्रेरक!

  ReplyDelete
 9. ਦਵਿੰਦਰ ਜੀ, ਦਿਖਾਵਾ ਜਦੋਂ ਸ਼ਾਨ ਦਾ ਰੂਪ ਲੈ ਲੇਵੇ ਤਾਂ, ਫ਼ਜ਼ੁਲ ਖਰਚੀ ਕੌਣ ਰੋਕ ਸਕਦਾ ਹੈ, ਮੈਂ ਆਪਦੇ ਵਿਚਾਰਾਂ ਨਾਲ ਸੇਹਮਤ ਹਾਂ, ਇਕ ਪਾਸੇ ਅਸੀ ਮੇਹੰਗਾਈ ਦਾ ਰੋਨਾ ਰੋਂਦੇ ਹਾਂ ਦੂਜੇ ਪਾਸੇ ਫ਼ਜ਼ੁਲ ਖਰਚੀ ਵਲ ਧੇਯਾਨ ਨਹੀਂ ਦੇਂਦੇ. ਕਰਜ਼ੇ ਦਾ ਭਾਰ ਤੇ ਆਪੇ ਮੋਡੇਯਾਂ ਤੇ ਵਧਦਾ ਰਹੇਗਾ, ਸੁੰਦਰ ਲੇਖ ਤੇ ਵਿਚਾਰ ਸਾਂਜੇ ਕਰਨ ਲਈ - ਸ਼ੁਕ੍ਰਿਯਾ - ਸੁਰਿੰਦਰ ਰੱਤੀ - ਮੁੰਬਈ

  ReplyDelete