Followers

Thursday, July 5, 2012

ਸੱਚ ਦੀ ਸਾਰ*/सच की सार *

ਇਹ ਕਵਿਤਾ ਸਾਹਿਤਕ ਇੰਟਰਨੈਟ ਮੈਗਜ਼ੀਨ 'ਸ਼ਬਦ ਸਾਂਝ' 'ਤੇ ਵੀ ਪ੍ਰਕਾਸ਼ਿਤ ਹੋਈ । ਲਿੰਕ ਵੇਖਣ ਲਈ ਇੱਥੇ ਕਲਿੱਕ ਕਰੋ।
ਹੇ ਨਾਨਕ !
ਤੂੰ ਕਹਿੰਦਾ ਰਿਹਾ
ਸੱਚ ਲਈ ਜੀਉ
ਤੇ ਸੱਚ ਲਈ ਮਰੋ
ਪਰ ਅਸੀਂ ਕਿਵੇਂ ਜਾਣੀਏ
ਸੱਚ ਦੀ ਸਾਰ ਵੇ ਨਾਨਕ !
ਝੂਠ ਇਸ ਸਮਾਜ ਨੇ
ਸਾਡੀ ਝੋਲੀ ਪਾਇਆ ਤੇ
ਝੂਠ ਦਾ ਟਿੱਕਾ
ਸਾਡੇ ਮੱਥੇ 'ਤੇ ਲਾਇਆ
ਝੂਠ ਅਸਾਂ ਨੇ ਪਹਿਨਿਆ
ਤੇ ਖੂਬ ਹੰਢਾਇਆ
ਹੁਣ ਦੱਸ ਕਿਹੜੇ ਝੂਠ ਨੂੰ
ਦੇਈਏ ਵਿਸਾਰ ਵੇ ਨਾਨਕ !
ਅੱਜ ਮੰਦਰਾਂ ਵਿੱਚੋਂ ਭਗਵਾਨ ਚੋਰੀ ਹੁੰਦੇ ਨੇ
ਅੱਜ ਦਿਲਾਂ ਵਿੱਚੋਂ ਈਮਾਨ ਚੋਰੀ ਹੁੰਦੇ ਨੇ
ਤੇ ਆਦਮੀਆਂ ਵਿੱਚੋਂ ਇਨਸਾਨ ਚੋਰੀ ਹੁੰਦੇ ਨੇ
ਹੁਣ ਦੱਸ ਫਿਰ ਕਿਹੜੇ ਆਸਰੇ ਕਰੀਏ
ਸੱਚ ਬਾਰੇ ਵਿਚਾਰ ਵੇ ਨਾਨਕ !
ਭਗਵਾਨ ਵਿਕੇ ਅੱਜ ਵਿੱਚ ਬਜ਼ਾਰਾਂ
ਭਗਵਾਨ ਰਿਹਾ ਅੱਜ ਇੱਕ ਨਹੀਂ
ਭਗਵਾਨ ਬਣੇ ਅੱਜ ਲੱਖ ਹਜ਼ਾਰਾਂ
ਭਗਵਾਨ ਨੂੰ ਕਰ ਲਿਆ ਮੰਦਰੀਂ ਕੈਦੀ
ਸਭ ਧਰਮਾਂ ਦੇ ਠੇਕੇਦਾਰਾਂ
ਦੱਸ ਫਿਰ ਕਿਹੜੇ ਮੰਦਰਾਂ ਵਿੱਚੋਂ
ਸੱਚ ਦੀ ਦੇਈਏ ਪੁਕਾਰ ਵੇ ਨਾਨਕ !
ਸੱਚ ਤਾਂ ਹੈ ਅੱਜ ਘਾਤਕ ਛੁਰੀਆਂ
ਸੱਚ ਹੈ ਨਿਰੀਆਂ ਜ਼ਹਿਰੀ ਪੁੜੀਆਂ
ਜੋ ਭੀ ਦਿਲ ਅੱਜ ਭਰੇ ਸਚਾਈ
ਐਸਾ ਨਾਗ ਉਸ ਸਦਾ ਲੜ ਜਾਵੇ
ਹੋ ਜਾਂਦਾ ਉਹ ਸਦਾ ਸ਼ੁਦਾਈ
ਫਿਰ ਕਿਵੇਂ ਆਖੀਏ ਸੱਚ ਨੂੰ                                                        
ਅਸੀਂ ਗੁਫ਼ਾਰ ਵੇ ਨਾਨਕ !                                                                  
ਹੇ ਨਾਨਕ
ਤੂੰ ਕਹਿੰਦਾ ਰਿਹਾ
ਸੱਚ ਲਈ ਜੀਉ
ਤੇ ਸੱਚ ਲਈ ਮਰੋ
ਪਰ ਅਸੀਂ ਕਿਵੇਂ ਜਾਣੀਏ ਸੱਚ ਦੀ ਸਾਰ ਵੇ ਨਾਨਕ !

ਕੁਲਦੀਪ ਸਿੰਘ ਢਿੱਲੋਂ

*(ਨੋਟ- ਕੁਲਦੀਪ ਸਿੰਘ ਢਿੱਲੋਂ ਮੇਰੇ ਮਸੇਰੇ ਭਰਾ ਹਨ। ਇਹ ਕਵਿਤਾ 1975 ਵਿੱਚ ਲਿਖੀ ਗਈ ਜਦੋਂ ਕਵੀ ਬੀ.ਏ. ਭਾਗ ਦੂਜਾ ਦਾ ਵਿਦਿਆਰਥੀ ਸੀ। ਕੁਲਦੀਪ ਸਿੰਘ ਢਿੱਲੋਂ ਹੁਣ ਲਿਖਣਾ ਛੱਡ ਚੁੱਕਾ ਹੈ। ਇਹ ਕਵਿਤਾ ਮੈਨੂੰ ਮੇਰੀ ਮਾਮੇ ਜਾਈ ਵੱਡੀ ਭੈਣ ਪ੍ਰੋ.ਦਵਿੰਦਰ ਕੌਰ ਸਿੱਧੂ ਨੇ ਪਾਠਕਾਂ ਨਾਲ਼ ਸਾਂਝੀ ਕਰਨ ਲਈ ਭੇਜੀ ਜੋ 1975 ਵਿੱਚ ਕਾਲਜ ਦੇ ਮੈਗਜ਼ੀਨ 'ਚ ਛਪੀ ਸੀ। ਮੈਗਜ਼ੀਨ ਦਾ ਉਹ ਪੰਨਾ ਅਜੇ ਤੱਕ ਸੰਭਾਲਿਆ ਹੋਇਆ ਹੈ।ਕੁਲਦੀਪ ਬਾਈ ਜੀ ਦੀਆਂ ਲਿਖਤਾਂ ਪਾਠਕਾਂ ਤੱਕ ਪਹੁੰਚਾ ਕੇ ਅਸੀਂ ਦੋਵੇਂ ਭੈਣਾਂ ਬਾਈ ਜੀ ਦਾ ਲੇਖਣ ਫਿਰ ਤੋਂ ਸ਼ੁਰੂ ਕਰਨ ਲਈ ਦੁਆ ਕਰਦੀਆਂ ਹਾਂ।

हे नानक 
तू कहता रहा 
सच के लिए जिओ 
और सच के लिए मरो 
मगर हम कैसे जाने सच की सार वे नानक !
झूठ इस समाज ने 
हमारी झोली में डाला 
झूठ का टीका 
हमारे माथे पर लगाया 
झूठ हमने पहना 
और खूब हंडाया 
अब बता किसके सहारे झूठ को दें भुला वे नानक !
आज मन्दिरों में से भगवान चोरी होता है 
आज दिलों में से ईमान चोरी होता है 
और आदमी में से इन्सान चोरी होता है 
अब बता फिर किसके सहारे करें सच के बारे में विचार वे नानक !
भगवान बिकता आज बाज़ारों में 
भगवान  रहा आज एक नहीं 
भगवान  बने आज लाख -हजारों 
भगवान  को कर  लिया मन्दिरों में कैद 
सभी धर्मों के ठेकेदारों ने 
बता फिर कौन से मन्दिर में से सच की करें पुकार वे नानक !
सच तो है आज घातक छुरियाँ 
सच है केवल ज़हर की पुड़िया 
जो दिल आज सच से भरे 
ऐसा नाग उसे लड़ जाए 
हो जाता वह शुदाई 
फिर कैसे बोले सच को हम गुफ़ार वे नानक !
हे नानक 
तू कहता रहा 
सच के जिओ 
और सच के लिए मरो 
मगर हम कैसे जाने सच की सार वे नानक !

कुलदीप सिंह ढिल्लों 

*( नोट - कुलदीप सिंह ढिल्लों मेरे बड़े भाई (मौसी के बेटे) हैं ।ये कविता 1975 में लिखी गई जब वह बी .ए II में पढ़ते थे । अब लिखना छोड़ चुके हैं । ये कविता मुझे मेरी बड़ी बहन (मामा जी की बेटी ) प्रो . दविंद्र कौर सिद्धू ने सभी पाठकों से साँझा करने के लिए भेजी । मैगज़ीन का वो पन्ना अभी तक सँभाला हुआ है जिसमें ये कविता 1975 में छपी थी । हम दोनों बहने अपने बड़े भाई का लेखन  फिर से शुरू होने की दुआ करती हैं ।

4 comments:

  1. कुलदीप सिंह ढिल्लों जी की कविता कटु यथार्थ का बयान करती है । आपके सवाल शाश्वत हैं । इनका उत्तर तलाशना आसान नहीं है । आपको अपना लेखन फिर से शुरू करना चाहिए । लिखने की कोई उम्र नहीं होती । हम चाहते हैं आपके सुलझे हुए बेवाक विचार पाठकों तक पहुँचे ।

    ReplyDelete
  2. Bahut gahare bhaav hain is rachna men bahut bada kaam kiya aapne jo ek lekhk ko bacha liya unmem fir se vahi josh bhariye lekhn se badhkar abhivaykti ka or koi raasta nahi hai...aap sabko bahut2 badhai...

    ReplyDelete
  3. आज मन्दिरों में से भगवान चोरी होता है
    आज दिलों में से ईमान चोरी होता है
    और आदमी में से इन्सान चोरी होता है
    अब बता फिर किसके सहारे करें सच के बारे में विचार वे नानक !
    भगवान बिकता आज बाज़ारों में
    भगवान रहा आज एक नहीं
    भगवान बने आज लाख -हजारों
    भगवान को कर लिया मन्दिरों में कैद
    सभी धर्मों के ठेकेदारों ने
    बता फिर कौन से मन्दिर में से सच की करें पुकार वे नानक


    हरदीप जी अपने बहुत अच्छा काम किया कि इतने सच्चे, सटीक और प्रभावशाली लेखन को हम पाठकों तक पहुँचाया. बहुत साफ़गोई से सीधे सादे शब्दों में इतनी बड़ी बात कह दी कुलदीप सिंह जी ने जो कोई मामूली बात नहीं हैं.. कुलदीप सिंह जी से सिर्फ एक बात कहना चाहती हूँ...कि ईश्वर ने आपको ये हुनर बख्शा है कि आप अपने लेखन से सोयी हुयी अंतरात्मा को झकझोर सकते हैं... लोगों को सच्ची राह की तरफ मोड़ सकते हैं... तो आपको ईश्वर के दिए हुये इस तोहफे को गुमनाम रखने या दुनिया तक न पहुँचाने का कोई हक़ नहीं बनता... कलम सब से बड़ा हथियार है "बदलाव" का जिसकी कि आज सबसे जादा जरुरत है.. उठायें अपनी कलम और रचें नया इतिहास समाज के बहु प्रतीक्षित बदलाव का...

    आशा करती हूँ बहुत जल्द कुलदीप जी की कलम से निकला हुआ कुछ नया पढ़ने को मिलेगा...
    सादर
    मंजु

    ReplyDelete
  4. बहुत सार्थक और सहज लेखन. कुलदीप जी पुनः लिखना प्रारम्भ करें ऐसी कामना है. इस रचना को साझा करने के लिए धन्यवाद.

    ReplyDelete