Followers

Sunday, January 9, 2011

ਸੁਰਿੰਦਰ ਰੱਤੀ ਦੀ ਕਵਿਤਾ- ਸ਼ੋਰਟਕੱਟ (Shortcut)

 ਧੀਰਜ ਦੀ ਨੀਂਹ 
ਅਸੀਂ  ਦਿੱਤੀ  ਹਿਲਾ
ਸਹਿਮੇ ਹੋਏ ਧੀਰਜ ਨੂੰ 
ਮਨ ਦੇ ਕਿਸੇ ਖੂੰਜੇ 'ਚ ਸੁੱਟ ਦਿੱਤਾ
ਕੰਪਿਊਟਰ ਯੁੱਗ ਵਿੱਚ 
ਹੋ ਜਾਂਦੇ ਕੰਮ ਛੇਤੀ-ਛੇਤੀ
ਸਮੇਂ ਤੇ ਪੈਸੇ  ਦੀ ਬੱਚਤ ਤਾਂ ਹੋਈ 
ਪਰ.......
ਸਿੱਕੇ ਦਾ ਦੂਸਰਾ  ਪਾਸਾ ਵੇਖੇ ਤਾਂ ਕੋਈ
ਤੁਰੇ ਜਾਂਦੇ ਹਾਂ  ਅਸੀਂ ਅਣਜਾਣੀ ਰਾਹ
ਭਟਕਣ ਦਾ ਜਿੱਥੇ ਖਤਰਾ ਹੀ ਖਤਰਾ
ਖੇਤਾਂ ਦੇ ਵਿੱਚ ਬੀਜ ਬੀਜਦੇ ਹਾਂ
ਫ਼ਲ ਦੀ ਕਰਦੇ ਹਾਂ ਤੁਰੰਤ ਚਾਹ
ਛੇਤੀ-ਛੇਤੀ 'ਕੱਠੀ ਕਰ ਲਈਏ ਮਾਇਆ
ਮਿਹਨਤ ਤੋਂ ਮੂੰਹ ਮੋੜਦੇ ਹੋਏ
ਅੱਸੀਂ ਅੱਗੇ ਵੱਧ ਰਹੇ ਹਾਂ
ਧੀਰਜ ਦਾ  ਅਸੀਂ.....
"ਸ਼ੋਰਟਕੱਟ" ਲੱਭ ਤਾਂ ਲਿਆ
ਪਰ......
ਓਸ ਨਿਮਾਣੇ....
ਭੋਲੇ ਧੀਰਜ ਦਾ.....
ਹੁਣ ਕੀ ਹੋਵੇਗਾ?
http://surinderratti.blogspot.com 

ਲੇਖਕ ਬਾਰੇ
ਨਾਂ: ਸੁਰਿੰਦਰ ਰੱਤੀ
ਜਨਮ/ ਸਥਾਨ: 14.04.1963
ਅਜੋਕਾ ਨਿਵਾਸ: ਮੁੰਬਈ
ਸਿੱਖਿਆ:ਬੀ. ਕਾਮ (ਮੁੰਬਈ ਯੂਨੀਵਰਸਿਟੀ)
ਕਿੱਤਾ: ਮੈਨੇਜਰ, ਯੂਨੀਵਰਸਲ ਮਿਊਜ਼ਿਕ - ਇੰਡੀਆ
  (ਪਿਛਲੇ 17 ਸਾਲਾਂ ਤੋਂ ਇਸ ਵਿਭਾਗ ਨਾਲ਼ ਜੁੜੇ ਹੋਏ ਹਨ) 
 ਸ਼ੌਕ: ਮੁੰਬਈ ਦੇ ਵਿਚ ਕਵੀ ਸੰਮੇਲਨਾਂ  ਵਿੱਚ ਭਾਗ ਲੈਣਾ
ਲਿਖਣ ਦੀ ਵਿਧਾ: ਲੋਕਲ ਅਖਬਾਰਾਂ ਵਿਚ ਲੇਖ, ਕਵਿਤਾ ਤੇ ਹੋਰ ਰਚਨਾਵਾਂ
 ਪੂਰਾ ਪਤਾ:
OMKAR C.H.S. LTD.
BLDG NO. M1-D ROOM NO. 304, MHADA,
SION, PRATIKSHA NAGAR,
MUMBAI - 400 022. 

1 comment:

 1. ਸਹਿਮੇ ਹੋਏ ਧੀਰਜ ਨੂੰ
  ਮਨ ਦੇ ਕਿਸੇ ਖੂੰਜੇ 'ਚ ਸੁੱਟ ਦਿੱਤਾ
  ਓਸ ਨਿਮਾਣੇ....
  ਭੋਲੇ ਧੀਰਜ ਦਾ.....
  ਹੁਣ ਕੀ ਹੋਵੇਗਾ? .....

  ਭੱਜ-ਨਠ ਦੀਆਂ ਪ੍ਰਕ੍ਰਿਯਾਵਾਂ ਤੋਂ ਥੱਕ ਜਾਣ ਤੇ
  ਜੇ ਇਨਸਾਨ ਨੂੰ ਆਪਣੇ ਆਪ ਨਾਲ ਗੱਲ ਕਰਨ ਦਾ
  ਮੌਕ਼ਾ ਮਿਲਦਾ ਹੈ,,,, ਤੇ ਓਹ ਸਿਰਫ ਧੀਰਜ ਕਰ ਕੇ ਹੀ

  ਸੁਰਿੰਦਰ ਜੀ ਦੀ ਕਵਿਤਾ ਹਰ ਇਨਸਾਨ ਦੀ ਚਿੰਤਾ ਨਾਲ ਜੁੜੀ ਹੋਈ ਹੈ

  ReplyDelete