Followers

Friday, April 8, 2011

ਦਿਲਬਾਗ ਵਿਰਕ ਦੀ ਇੱਕ ਗਜ਼ਲ

ਤੂੰ ਹੈਂ ਦਰਦਾਂ ਦੀ ਦਵਾ ਸੱਜਣ
ਮੁੜ ਵਤਨੀਂ ਫੇਰਾ ਪਾ ਸੱਜਣ .
       ਤਰਸ ਗਈਆਂ ਨੇ ਬਾਹਾਂ ਮੇਰੀਆਂ
       ਆ ਇਕ ਬਾਰੀ ਗਲ ਲਾ ਸੱਜਣ .
ਆਸਾਂ ਦੀ ਡੋਰ ਏਨੀ ਕੱਚੀ ਨਹੀਂ
ਮੇਰੀ ਇਹ ਸੋਚ ਪੁਗਾ  ਸੱਜਣ .
     ਦਿਨ ਚੜ੍ਹਦੇ ਹੀ ਦੇਖਾਂ ਮੁੰਹ ਤੇਰਾ
      ਰੋਜ਼ ਕਰਾਂ ਮੈਂ ਇਹੋ ਦੁਆ ਸੱਜਣ .
ਪਲ-ਪਲ ਕਰਕੇ ਉਮਰ ਬੀਤ ਰਹੀ
ਵਕ਼ਤ ਕਰੇ ਨਾਂ ਕਦੇ ਵਫ਼ਾ ਸੱਜਣ .
     ਸਾਹਾਂ ਨਾਲ ਸਾਹ ਲੈਣ ਦਾ ਵਾਅਦਾ ਸੀ
        ਨਾਂ ' ਵਿਰਕ ' ਨੂੰ ਝੂਠਾ ਬਣਾ ਸੱਜਣ .
                         ******
 
ਲੇਖਕ ਬਾਰੇ:                                          

ਨਾਂ  : ਦਿਲਬਾਗ ਵਿਰਕ
ਜਨਮ: 23/10/1976
ਸਥਾਨ: ਪਿੰਡ ਮਸੀਤਾਂ, ਸਿਰਸਾ
ਅਜੋਕਾ ਨਿਵਾਸ: ਸਿਰਸਾ (ਹਰਿਆਣਾ )
ਸਿੱਖਿਆ:ਐਮ .ਏ.ਹਿੰਦੀ, ਇਤਿਹਾਸ, ਬੀ.ਐਡ., ਗਿਆਨੀ, ਸਰਟੀਫੀਕੇਟ ਇਨ ਉਰਦੂ
ਕਿੱਤਾ: ਲੈਕਚਰਰ - ਇਨ-ਹਿੰਦੀ
 ਲਿਖਣ ਦੀ ਵਿਧਾ: ਗਜ਼ਲ, ਕਵਿਤਾ ਤੇ ਹੋਰ ਰਚਨਾਵਾਂ
 ਪੁਸਤਕਾਂ : 2005 ਵਿੱਚ ਗਜ਼ਲਾਂ ਦੀ ਪੁਸਤਕ " ਚੰਦ ਆਂਸੂ ਚੰਦ  ਅਲਫ਼ਾਜ਼"
 2008 ਵਿੱਚ ਹਰਿਆਣਾ ਸਾਹਿਤ ਅਕਾਦਮੀ ਪੰਚਕੂਲਾ ਵਲੋਂ ਕਵਿਤਾਵਾਂ ਦੀ ਪੁਸਤਕ ' ਨਿਰਣਿਆ ਕੇ ਛਣ' ਪ੍ਰਕਾਸ਼ਿਤ ।
              

        

1 comment:

  1. ਤੂੰ ਹੈਂ ਦਰਦਾਂ ਦੀ ਦਵਾ ਸੱਜਣ
    ਮੁੜ ਵਤਨੀਂ ਫੇਰਾ ਪਾ ਸੱਜਣ ...
    ਕਿੰਨਾ ਦਰਦ ਭਰਿਆ ਹੈ ਇਹਨਾਂ ਸਤਰਾਂ 'ਚ...
    ਵਧਾਈ !

    ReplyDelete