Followers

Thursday, April 7, 2011

ਸੁਰਿੰਦਰ ਰੱਤੀ ਦੀ ਕਵਿਤਾ 'ਸਮਾਂ'


ਇਹ  "ਸਮਾਂ" ਕੱਲ ਤੇ  ਅੱਜ ਕੱਲ ਦੇ
ਦਾਇਰੇ 'ਚ ਸਮੇਟਿਆ ਚਰਖੇ ਵਾਂਗ
ਹਮੇਸ਼ਾਂ ਚਲਦਾ ਹੀ ਰਹਿੰਦਾ ਹੈ
ਸਮੇਂ ਦੀ ਰਫ਼ਤਾਰ ਨਾ ਰੁਕੀ ਨਾ ਰੁੱਕੇਗੀ
ਇਨਸਾਨ ਦੇ ਹਰ ਸਾਹ ਵਿਚ  "ਸਮਾਂ"
ਇਕ ਨਵੀਂ ਕਹਾਣੀ ਲਿਖਦਾ ਹੈ
ਤੇਹ ਓਹ ਤਜ਼ਰਬਾ ਬਣ ਜਾਂਦਾ ਹੈ
ਤਜ਼ਰਬੇ ਦਾ ਬੀਜ ਕਦੋਂ ਬੀਜਿਆ
ਕਿਸ ਵੇਲੇ ਤੇ ਕਦੋਂ ਉਸਦੀ ਲੋੜ ਪਵੇਗੀ
ਉਸਦਾ ਕੀ ਫਾਏਦਾ ਹੋਵੇਗਾ
ਭਵਿੱਖ ਵਿਚ ਬੀਤੇ ਸਮੇਂ
ਦਾ ਵਿਆਜ ਜ਼ਰੂਰ ਮਿਲਦਾ ਹੈ
ਇਹ "ਸਮਾਂ" ਹੀ ਹੈ ਤੁਰਦਿਆਂ-ਤੁਰਦਿਆਂ
ਮਨੁੱਖ ਨੂੰ ਕੁਝ  ਉਲਝੀਆਂ ਤੇ ਕੁਝ ਸੁਲਝੀਆਂ
ਚੀਜ਼ਾਂ ਦੇ ਜਾਂਦਾ ਹੈ ......
ਇਨਾਂ ਵਸਤੂਆਂ ਦੇ ਸ਼ੀਸ਼ੇ ਵਿੱਚ
ਤੁਹਾਡੇ ਕਰਮਾਂ ਦੀ ਤਸਵੀਰ ਹੈ
ਉਸ ਤਸਵੀਰ ਨੂੰ ਚੰਗੀ ਤਰ੍ਹਾਂ ਵੇਖੋ
ਸਮੇਂ ਨੇ ਮਿਹਨਤ ਕਰਨ ਵਾਲਿਆਂ  ਨੂੰ
ਕੀਮਤੀ ਨਜ਼ਰਾਨੇ ਦਿੱਤੇ ......
ਸਮੇਂ ਦੇ ਬਾਰੇ 'ਚ ਸੋਚਣ ਵਾਲੇ ਉਸਦੇ ਨਾਲ ਤੁਰਨ ਵਾਲ਼ੇ
ਤਰੱਕੀ  ਦੇ ਰਾਹ ਚੱਲਦਿਆਂ .....
ਆਪਣੀ ਮੰਜ਼ਲ ਦੇ ਨੇੜੇ ਪਹੁੰਚ ਜਾਂਦੇ ਨੇ
ਹਰ ਸਵੇਰ  ਦੇ ਨਾਲ  "ਸਮਾਂ"  ਨਵੇਂ ਤੋਹਫ਼ੇ  ਦੇ ਰਿਹਾ ਹੈ
ਨਵਾਂ ਸੂਰਜ ਚੜ੍ਹਿਆ  ਤੇ ਦਿਨ ਦੀ ਸ਼ੁ੍ਰੂਆਤ ਹੋਈ
ਸਮੇਂ  ਨੂੰ ਆਪਣੇ ਅਨੁਸਾਰ  ਬਣਾ ਲਓ
 "ਸਮਾਂ"  ਸਭ ਦਾ ਸਾਥੀ ਹੈ ਇਸਦਾ ਸਦ-ਉਪਯੋਗ
ਸਾਡੇ ਜੀਵਨ ਦੀ ਸਫ਼ਲਤਾ ਹੈ !
                 *******


ਲੇਖਕ ਬਾਰੇ
ਨਾਂ: ਸੁਰਿੰਦਰ ਰੱਤੀ
ਜਨਮ/ ਸਥਾਨ: 14.04.1963
ਅਜੋਕਾ ਨਿਵਾਸ: ਮੁੰਬਈ
ਸਿੱਖਿਆ:ਬੀ. ਕਾਮ (ਮੁੰਬਈ ਯੂਨੀਵਰਸਿਟੀ)
ਕਿੱਤਾ: ਮੈਨੇਜਰ, ਯੂਨੀਵਰਸਲ ਮਿਊਜ਼ਿਕ - ਇੰਡੀਆ
  (ਪਿਛਲੇ 17 ਸਾਲਾਂ ਤੋਂ ਇਸ ਵਿਭਾਗ ਨਾਲ਼ ਜੁੜੇ ਹੋਏ ਹਨ) 
ਸ਼ੌਕ: ਮੁੰਬਈ ਦੇ ਵਿਚ ਕਵੀ ਸੰਮੇਲਨਾਂ  ਵਿੱਚ ਭਾਗ ਲੈਣਾ
ਲਿਖਣ ਦੀ ਵਿਧਾ: ਲੋਕਲ ਅਖਬਾਰਾਂ ਵਿਚ ਲੇਖ, ਕਵਿਤਾ ਤੇ ਹੋਰ ਰਚਨਾਵਾਂ

2 comments:

 1. ਸੁਰਿੰਦਰ ਰੱਤੀ
  ਸਾਹਿਤ ਅਤੇ ਸੰਗੀਤ ਲੋਕ ਦੀ ਇੱਕ
  ਹਰ ਦਿਲ ਅਜ਼ੀਜ਼ ਸ਼ਖ੍ਸਿਯਤ ਹੈ
  ਇਸ ਵਿਚ ਕੋਈ ਦੋ ਰਾਏ ਨਹੀ ...
  "ਸਮਾਂ" ਦੇ ਮਾਧ੍ਯਮ ਨਾਲ ਓਹਨਾਂ ਨੇ
  ਸਮਾਜ ਦੇ ਹਰ ਵ੍ਯਕਤਿ ਨੂੰ
  ਇਕ ਕਾਰਗਰ ਸੰਦੇਸ਼ ਦੇਣ ਦਾ ਸਫਲ ਯਤਨ ਕੀਤਾ ਹੈ
  ਉਮ੍ਮੀਦ ਹੈ ਸੁਰਿੰਦਰ ਜੀ ਦੀਆਂ ਹੋਰ ਲਿਖਤਾਂ ਵੀ
  ਪੜ੍ਹਨ ਨੂੰ ਮਿਲ੍ਦੀਯਾਂ ਰੇਹਨ ਗਿਆਂ...
  ਸ਼ੁਭ ਕਾਮਨਾਵਾਂ .

  ReplyDelete
 2. ਇਹ "ਸਮਾਂ" ਕੱਲ ਤੇ ਅੱਜ ਕੱਲ ਦੇ
  ਦਾਇਰੇ 'ਚ ਸਮੇਟਿਆ ਚਰਖੇ ਵਾਂਗ
  ਹਮੇਸ਼ਾਂ ਚਲਦਾ ਹੀ ਰਹਿੰਦਾ ਹੈ
  sachmuch sman te charkha chalde hi rahinde ne
  bda sohna roopk

  ReplyDelete