Followers

Wednesday, July 11, 2012

ਦੀਵੇ ਨਾਲ਼ ਸੰਵਾਦ

ਜਨਮੇਜਾ ਸਿੰਘ ਜੌਹਲ ਦੀ ਕਵਿਤਾ ਦੀਵੇ ਨਾਲ਼ ਸੰਵਾਦ ਉਨ੍ਹਾਂ ਦੀ ਆਪਣੀ ਆਵਾਜ਼ 'ਚ ਸੁਣੋ

Thursday, July 5, 2012

ਸੱਚ ਦੀ ਸਾਰ*/सच की सार *

ਇਹ ਕਵਿਤਾ ਸਾਹਿਤਕ ਇੰਟਰਨੈਟ ਮੈਗਜ਼ੀਨ 'ਸ਼ਬਦ ਸਾਂਝ' 'ਤੇ ਵੀ ਪ੍ਰਕਾਸ਼ਿਤ ਹੋਈ । ਲਿੰਕ ਵੇਖਣ ਲਈ ਇੱਥੇ ਕਲਿੱਕ ਕਰੋ।
ਹੇ ਨਾਨਕ !
ਤੂੰ ਕਹਿੰਦਾ ਰਿਹਾ
ਸੱਚ ਲਈ ਜੀਉ
ਤੇ ਸੱਚ ਲਈ ਮਰੋ
ਪਰ ਅਸੀਂ ਕਿਵੇਂ ਜਾਣੀਏ
ਸੱਚ ਦੀ ਸਾਰ ਵੇ ਨਾਨਕ !
ਝੂਠ ਇਸ ਸਮਾਜ ਨੇ
ਸਾਡੀ ਝੋਲੀ ਪਾਇਆ ਤੇ
ਝੂਠ ਦਾ ਟਿੱਕਾ
ਸਾਡੇ ਮੱਥੇ 'ਤੇ ਲਾਇਆ
ਝੂਠ ਅਸਾਂ ਨੇ ਪਹਿਨਿਆ
ਤੇ ਖੂਬ ਹੰਢਾਇਆ
ਹੁਣ ਦੱਸ ਕਿਹੜੇ ਝੂਠ ਨੂੰ
ਦੇਈਏ ਵਿਸਾਰ ਵੇ ਨਾਨਕ !
ਅੱਜ ਮੰਦਰਾਂ ਵਿੱਚੋਂ ਭਗਵਾਨ ਚੋਰੀ ਹੁੰਦੇ ਨੇ
ਅੱਜ ਦਿਲਾਂ ਵਿੱਚੋਂ ਈਮਾਨ ਚੋਰੀ ਹੁੰਦੇ ਨੇ
ਤੇ ਆਦਮੀਆਂ ਵਿੱਚੋਂ ਇਨਸਾਨ ਚੋਰੀ ਹੁੰਦੇ ਨੇ
ਹੁਣ ਦੱਸ ਫਿਰ ਕਿਹੜੇ ਆਸਰੇ ਕਰੀਏ
ਸੱਚ ਬਾਰੇ ਵਿਚਾਰ ਵੇ ਨਾਨਕ !
ਭਗਵਾਨ ਵਿਕੇ ਅੱਜ ਵਿੱਚ ਬਜ਼ਾਰਾਂ
ਭਗਵਾਨ ਰਿਹਾ ਅੱਜ ਇੱਕ ਨਹੀਂ
ਭਗਵਾਨ ਬਣੇ ਅੱਜ ਲੱਖ ਹਜ਼ਾਰਾਂ
ਭਗਵਾਨ ਨੂੰ ਕਰ ਲਿਆ ਮੰਦਰੀਂ ਕੈਦੀ
ਸਭ ਧਰਮਾਂ ਦੇ ਠੇਕੇਦਾਰਾਂ
ਦੱਸ ਫਿਰ ਕਿਹੜੇ ਮੰਦਰਾਂ ਵਿੱਚੋਂ
ਸੱਚ ਦੀ ਦੇਈਏ ਪੁਕਾਰ ਵੇ ਨਾਨਕ !
ਸੱਚ ਤਾਂ ਹੈ ਅੱਜ ਘਾਤਕ ਛੁਰੀਆਂ
ਸੱਚ ਹੈ ਨਿਰੀਆਂ ਜ਼ਹਿਰੀ ਪੁੜੀਆਂ
ਜੋ ਭੀ ਦਿਲ ਅੱਜ ਭਰੇ ਸਚਾਈ
ਐਸਾ ਨਾਗ ਉਸ ਸਦਾ ਲੜ ਜਾਵੇ
ਹੋ ਜਾਂਦਾ ਉਹ ਸਦਾ ਸ਼ੁਦਾਈ
ਫਿਰ ਕਿਵੇਂ ਆਖੀਏ ਸੱਚ ਨੂੰ                                                        
ਅਸੀਂ ਗੁਫ਼ਾਰ ਵੇ ਨਾਨਕ !                                                                  
ਹੇ ਨਾਨਕ
ਤੂੰ ਕਹਿੰਦਾ ਰਿਹਾ
ਸੱਚ ਲਈ ਜੀਉ
ਤੇ ਸੱਚ ਲਈ ਮਰੋ
ਪਰ ਅਸੀਂ ਕਿਵੇਂ ਜਾਣੀਏ ਸੱਚ ਦੀ ਸਾਰ ਵੇ ਨਾਨਕ !

ਕੁਲਦੀਪ ਸਿੰਘ ਢਿੱਲੋਂ

*(ਨੋਟ- ਕੁਲਦੀਪ ਸਿੰਘ ਢਿੱਲੋਂ ਮੇਰੇ ਮਸੇਰੇ ਭਰਾ ਹਨ। ਇਹ ਕਵਿਤਾ 1975 ਵਿੱਚ ਲਿਖੀ ਗਈ ਜਦੋਂ ਕਵੀ ਬੀ.ਏ. ਭਾਗ ਦੂਜਾ ਦਾ ਵਿਦਿਆਰਥੀ ਸੀ। ਕੁਲਦੀਪ ਸਿੰਘ ਢਿੱਲੋਂ ਹੁਣ ਲਿਖਣਾ ਛੱਡ ਚੁੱਕਾ ਹੈ। ਇਹ ਕਵਿਤਾ ਮੈਨੂੰ ਮੇਰੀ ਮਾਮੇ ਜਾਈ ਵੱਡੀ ਭੈਣ ਪ੍ਰੋ.ਦਵਿੰਦਰ ਕੌਰ ਸਿੱਧੂ ਨੇ ਪਾਠਕਾਂ ਨਾਲ਼ ਸਾਂਝੀ ਕਰਨ ਲਈ ਭੇਜੀ ਜੋ 1975 ਵਿੱਚ ਕਾਲਜ ਦੇ ਮੈਗਜ਼ੀਨ 'ਚ ਛਪੀ ਸੀ। ਮੈਗਜ਼ੀਨ ਦਾ ਉਹ ਪੰਨਾ ਅਜੇ ਤੱਕ ਸੰਭਾਲਿਆ ਹੋਇਆ ਹੈ।ਕੁਲਦੀਪ ਬਾਈ ਜੀ ਦੀਆਂ ਲਿਖਤਾਂ ਪਾਠਕਾਂ ਤੱਕ ਪਹੁੰਚਾ ਕੇ ਅਸੀਂ ਦੋਵੇਂ ਭੈਣਾਂ ਬਾਈ ਜੀ ਦਾ ਲੇਖਣ ਫਿਰ ਤੋਂ ਸ਼ੁਰੂ ਕਰਨ ਲਈ ਦੁਆ ਕਰਦੀਆਂ ਹਾਂ।

हे नानक 
तू कहता रहा 
सच के लिए जिओ 
और सच के लिए मरो 
मगर हम कैसे जाने सच की सार वे नानक !
झूठ इस समाज ने 
हमारी झोली में डाला 
झूठ का टीका 
हमारे माथे पर लगाया 
झूठ हमने पहना 
और खूब हंडाया 
अब बता किसके सहारे झूठ को दें भुला वे नानक !
आज मन्दिरों में से भगवान चोरी होता है 
आज दिलों में से ईमान चोरी होता है 
और आदमी में से इन्सान चोरी होता है 
अब बता फिर किसके सहारे करें सच के बारे में विचार वे नानक !
भगवान बिकता आज बाज़ारों में 
भगवान  रहा आज एक नहीं 
भगवान  बने आज लाख -हजारों 
भगवान  को कर  लिया मन्दिरों में कैद 
सभी धर्मों के ठेकेदारों ने 
बता फिर कौन से मन्दिर में से सच की करें पुकार वे नानक !
सच तो है आज घातक छुरियाँ 
सच है केवल ज़हर की पुड़िया 
जो दिल आज सच से भरे 
ऐसा नाग उसे लड़ जाए 
हो जाता वह शुदाई 
फिर कैसे बोले सच को हम गुफ़ार वे नानक !
हे नानक 
तू कहता रहा 
सच के जिओ 
और सच के लिए मरो 
मगर हम कैसे जाने सच की सार वे नानक !

कुलदीप सिंह ढिल्लों 

*( नोट - कुलदीप सिंह ढिल्लों मेरे बड़े भाई (मौसी के बेटे) हैं ।ये कविता 1975 में लिखी गई जब वह बी .ए II में पढ़ते थे । अब लिखना छोड़ चुके हैं । ये कविता मुझे मेरी बड़ी बहन (मामा जी की बेटी ) प्रो . दविंद्र कौर सिद्धू ने सभी पाठकों से साँझा करने के लिए भेजी । मैगज़ीन का वो पन्ना अभी तक सँभाला हुआ है जिसमें ये कविता 1975 में छपी थी । हम दोनों बहने अपने बड़े भाई का लेखन  फिर से शुरू होने की दुआ करती हैं ।

Friday, May 4, 2012

ਕੱਚੇ ਰਿਸ਼ਤੇ /कच्चे रिश्ते

(ਇਕ ਕਵਿਤਾ  ਆਪਣੀ ਪਤਨੀ ਦੇ ਨਾਂ ਜੋ ਕੈਂਸਰ ਨਾਲ ਲੜਦੀ ਹੋਈ ਕੁਝ ਦਿਨ ਪਹਿਲਾਂ ਦੁਨੀਆਂ ਛੱਡ ਗਈ )

ਸੂਰਜ ਮੁਖੀਆ ਸੂਰਜ ਕੋਲੋਂ


ਕਿਉਂ ਪਿਆ ਮੂੰਹ ਛੁਪਾਏਂ।


ਰਾਤ ਦੇ ਸੁਪਨੇ ਬੜੇ ਡਰਾਉਣੇ


ਕਿਉਂ ਪਿਆ ਦਿਨੇ ਹੰਢਾਏਂ ।
ਰੋਜ਼ ਪੂਰਬ ਇਕ ਸੂਰਜ ਜੰਮੇ


ਪੱਛਮ ਉਹਨੂੰ ਖਾਏ ।


ਉਤਰ ਦੱਖਣ ਦੇਖਣ ਲੀਲਾ


ਕੋਈ ਕੁਝ ਕਰ ਨਾ ਪਾਏ ।
ਬੱਦਲ਼ਾਂ ਨੇ ਜਦ ਪਾਣੀ ਵੰਡਿਆ



ਕੁਝ ਇੱਥੇ ਕੁਝ ਉੱਥੇ ।


ਕੁਝ ਖੇਤ ਤਾਂ ਜਲ ਥਲ ਹੋਏ


ਕੁਝ ਰਹੇ ਤਿਰਹਾਏ ।
ਫੁੱਲ ਖਿੜੇ ਖੁਸ਼ਬੋਆਂ ਵੰਡੀਆਂ


ਬਿਨ ਬੰਧਨ ਜਗ ਮਾਣੇਂ।


ਮਹਿਕਾਂ ਦੇ ਨੇ ਰਿਸ਼ਤੇ ਕੱਚੇ


ਵਕਤ ਆਖਿਰ ਸਮਝਾਏ ।
ਗਗਨਾਂ ਵਿੱਚ ਲਕੀਰ ਇੱਕ ਪਾਕੇ


ਜਦ ਕੋਈ ਤਾਰਾ ਟੁੱਟਿਆ ।


ਚੰਨ ਦੇ ਮੂੰਹ ਤੇ ਪਈਆਂ ਝਰੀਟਾਂ


ਦਰਦ ਉਹ ਸਾਂਭੀ ਜਾਏ ।
ਜਿਸ ਚਿੰਤਾ ਵਿੱਚ ਮਾਹੀ ਨਾ ਵਸਦਾ


ਉਹ ਚਿੰਤਾ ਕਾਹਦੀ ਚਿੰਤਾ ।


ਮਨ ਜਿਹੜਾ ਨਾਂ ਜੋਗ ਕਮਾਵੇ


ਉਹ ਕਿੰਝ ਮੁਕਤੀ ਪਾਏ ।
ਪਵਨ ਕਿਸੇ ਦੀ ਕੀ ਹੋਵੇਗੀ


ਰਿਸ਼ਤੇ ਕਿਤੇ ਨਾਂ ਜੋੜੇ ।


ਜਨਮ ਮਰਣ ਦੀ ਕੌੜੀ ਗਾਥਾ


ਉਸਨੂੰ ਸਮਝ ਨਾਂ ਆਏ ।
--—-ਦਿਲਜੋਧ ਸਿੰਘ —-


कच्चे रिश्ते

( एक कविता अपनी पत्नी के नाम जो कैंसर से लड़ती हुई कुछ दिन पहले दुनियाँ छोड़ गई)

सूर्य मुखिया सूर्य कोलों 
 क्युं पिया  मुँह छुपाये 
रात के  सुपनें बड़े  डराउणें
 क्यों पिया  दिनें हंडाए 
रोज़ पूरब एक सूर्य जन्मे 
 पश्चिम उसको खाए 
उतर दक्षिण देखन लीला 
कोई कुछ कर  न पाये 
बादल ने जब पानी बँटा
 कुछ यहाँ कुछ वहां 
कुछ खेत तो जल थल हुए
कुछ रहे प्यासे 
फुल खिले खुशबोआं बँटीयां 
 बिन बंधन  जग माणे 
सुगन्धों के हैं  रिश्ते कच्चे 
वकत्त आखिर समझाये 
गगन में लकीर एक पाकर 
जब  कोई तारा टूटा 
चाँद के मुँह पर  डलीं झरीट
 दर्द वह संभाली जाए 
जिस चिंता में माही न बसता 
वह चिंता काहदा चिंता 
मान जो ना जोग कमावे 
वह किंझ मोक्ष पाये 
पवन किसी की  क्या होगी 
 रिश्ते  कहीं न जोड़े 
जन्म मरण की कड़वी गाथा
 उसको समझ नाम आये 
 — - दिल्जोध सिंह — - 

Tuesday, May 1, 2012

ਮਾਣਮੱਤੀ ਸਾਦਗੀ/ माननीय सादगी

ਅੱਜ ਜਦੋਂ ਸਰਦੀਆਂ ਦੇ ਕੱਪੜੇ ਸਾਂਭਣ ਲੱਗੀ ਤਾਂ ਵੱਡਾ ਸਾਰਾ ਢੇਰ ਲੱਗ ਗਿਆ। ਪਤਾ ਹੀ ਨਹੀਂ ਲੱਗਾ ਇੰਨੇ ਕੱਪੜੇ ਕਿਵੇਂ ਇੱਕਠੇ ਹੋ ਗਏ।ਅਸਲ 'ਚ ਅੱਜ ਜੋ ਫਜ਼ੂਲ ਖਰਚੀ ਕੱਪੜਿਆਂ ਉੱਪਰ ਕੀਤੀ ਜਾ ਰਹੀ ਹੈ ਇਸ ਦਾ ਕਾਰਨ ਹਜ਼ਾਰਾਂ ਤਰ੍ਹਾਂ ਦੇ ਡਿਜ਼ਾਈਨਰ ਕੱਪੜਿਆਂ ਦਾ ਮਾਰਕੀਟ ਵਿੱਚ ਆਉਣਾ ਹੈ। ਪਿਛਲੇ ਕੁਝ ਵਰ੍ਹਿਆਂ ਤੋਂ ਔਰਤਾਂ ਦਾ ਕੱਪੜਿਆਂ ਵਿੱਚ ਇੰਨਾ ਰੁਝਾਨ ਵਧ ਗਿਆ ਹੈ ਕਿ ਕਿਸੇ ਫੰਕਸ਼ਨ 'ਤੇ ਇੱਕ ਵਾਰ ਸੂਟ ਪਾ ਲਿਆ ਫਿਰ ਦੁਬਾਰਾ ਪਾਉਣਾ ਠੀਕ ਨਹੀਂ ਸਮਝਦੀਆਂ।ਇਹ ਰੁਝਾਨ ਬਹੁਤ ਗ਼ਲਤ ਹੈ।
          ਕੌਮਾਂ ਦੀ ਤਰੱਕੀ ਮਾਣ ਅਤੇ ਸ਼ਾਨ ਵਾਲੀ ਗੱਲ ਹੁੰਦੀ ਹੈ। ਕੌਮ ਦਾ ਪਹਿਰਾਵਾ, ਬੋਲਚਾਲ, ਸੱਭਿਆਚਾਰ ਅਤੇ ਕਦਰਾਂ ਕੀਮਤਾ ਉਥੋਂ ਦਾ ਗੌਰਵਮਈ ਇਤਿਹਾਸ ਬਣਾਉਂਦੀਆਂ ਹਨ ਪਰ ਇਹ ਅਸਲੋਂ  ਘਾਟੇ ਦਾ ਸੌਦਾ ਹੈ ਕਿ ਸਾਡੀ ਬੋਲਚਾਲ, ਪਹਿਰਾਵਾ ਅਤੇ ਰਹਿਣ-ਸਹਿਣ ਸਾਡੇ ਸੱਭਿਆਚਾਰ 'ਤੇ ਇੰਨਾ ਹਾਵੀ ਹੋ ਜਾਵੇ ਕਿ ਅਸੀਂ ਵਿਖਾਵੇ ਦੀ ਦੁਨੀਆਂ 'ਤੇ ਮਾਣ ਕਰਦੇ ਹੰਕਾਰੀ ਹੋ ਜਾਈਏ ਅਤੇ ਜੀਵਨ ਜਾਂਚ ਦਾ ਤਰੀਕਾ ਹੀ ਭੁੱਲ ਜਾਈਏ।ਝੂਠੀ ਸ਼ਾਨ ਉੱਤੇ ਪੈਸੇ ਦੀ ਬਰਬਾਦੀ ਸਾਡਾ ਵਿਰਸਾ ਨਹੀਂ।
      ਕੱਪੜੇ ਸਾਂਭਦਿਆਂ ਮੇਰੀਆਂ ਅੱਖਾਂ ਅੱਗੋਂ ਚਾਰ ਦਹਾਕੇ ਪਹਿਲਾਂ ਦਾ ਸਕੂ਼ਲ ਦਾ ਸਮਾਂ ਗੁਜ਼ਰਨ ਲੱਗਾ। ਸਾਡੇ ਸਵੱਦੀ ਕਲਾਂ ਸਕੂ਼ਲ  'ਚ ਅੱਠਵੀਂ ਜਮਾਤ 'ਚ ਪੜ੍ਹਦਿਆਂ ਗਿਆਨ ਕੌਰ ਭੈਣ ਜੀ ਸਾਡੇ ਸਿਲਾਈ -ਕਢਾਈ ਤੇ ਰਸੋਈ ਦੇ ਅਧਿਆਪਕ ਸਨ।ਸਭ ਤੋਂ ਪਹਿਲਾਂ ਉਨ੍ਹਾਂ ਸਾਨੂੰ ਕੱਪੜਿਆਂ ਨੂੰ ਟਾਕੀ ਲਾਉਣੀ ਸਿਖਾਈ।ਜੇ ਕੱਪੜਾ ਫਟ ਜਾਵੇ ਤਾਂ ਟਾਕੀ ਕਿਵੇਂ ਲਾਉਣੀ ਹੈ।ਜੇ ਫੁੱਲਾਂ ਵਾਲ਼ਾ ਸੂਟ ਹੋਵੇ ਫੁੱਲ ਨਾਲ ਫੁੱਲ ਕਿਵੇਂ ਜੋੜਨਾ ਹੈ।ਧਾਰੀਦਾਰ ਟਾਕੀ, ਡੱਬੀਦਾਰ ਟਾਕੀ,ਗੋਲ ਟਾਕੀ , ਚੌਰਸ ਟਾਕੀ ਵਗੈਰਾ।ਅਸੀਂ ਪ੍ਰੈਕਟੀਕਲ ਦੀ ਫਾਈਲ 'ਚ ਇਹ ਟਾਕੀਆਂ ਤਿਆਰ ਕਰਕੇ ਲਾਈਆਂ।ਵਾਧੂ ਗਿਆਨ ਲਈ ਉਨ੍ਹਾਂ ਕਈ ਕੁਝ ਹੋਰ ਵੀ ਸਿਖਾਇਆ।ਜਿਵੇਂ ਜੇ ਸਲਵਾਰ ਦੀ ਮੂਹਰੀ ਘਸ ਜਾਵੇ ਤਾਂ ਉਸ ਨੂੰ  ਉਧੇੜ ਕੇ ਠੀਕ ਕਿਵੇਂ ਕਰਨਾ ਹੈ।ਮੈਨੂੰ ਯਾਦ ਹੈ ਉਨ੍ਹਾਂ ਕਹਿਣਾ ਕੱਪੜੇ ਨੂੰ ਵੱਧ ਤੋਂ ਵੱਧ ਚਲਾਓ। ਟਾਕੀ ਵੀ ਲਾਉਣੀ ਪਈ ਤਾਂ ਕੀ ਏ।ਤੁਸੀਂ ਤਾਂ ਫੁੱਲਾਂ ਵਰਗੀਆਂ ਸੋਹਣੀਆਂ ਹੋ ਤੇ ਨਾਲ਼ੇ ਕੰਵਲ ਦਾ ਫੁੱਲ ਤਾਂ ਚਿਕੜ 'ਚ ਵੀ ਆਵਦੀ ਚਮਕ ਕਾਇਮ ਰੱਖਦਾ ਹੈ।
      ਪਹਿਲੇ ਸਮਿਆਂ 'ਚ ਸਿੱਖਿਆ ਇਹ ਟੇਲੈਂਟ ਕੰਮ ਵੀ ਆਇਆ। ਪਰ ਅੱਜ ਜ਼ਮਾਨਾ ਬਦਲ ਗਿਆ ਹੈ।ਸਮਾਜ ਖੁਸ਼ਹਾਲੀ ਵੱਲ ਵਧਿਆ ਹੈ।ਖੁਸ਼ੀ ਵੀ ਹੈ ਕਿ ਅੱਜ ਕਿਸੇ ਨੂੰ ਕੱਪੜਿਆਂ ਨੂੰ ਟਾਕੀਆਂ ਲਾਉਣ ਦੀ ਜ਼ਰੂਰਤ ਨਹੀਂ ਪੈਂਦੀ।ਫਿਰ ਵੀ ਦਿਲ - ਦਿਮਾਗ 'ਚ ਇੱਕ ਗੱਲ ਜ਼ਰੂਰ ਰੜਕਦੀ ਹੈ ਕਿ ਕੱਪੜਿਆਂ ਉਪਰ ਐਨੀ ਫਜ਼ੂਲ ਖਰਚੀ ਕਿਉਂ? ਜੇ ਆਦਮੀ ਚਾਰ ਸੂਟਾਂ ਨਾਲ਼ ਗੁਜ਼ਾਰਾ ਕਰ ਸਕਦਾ ਹੈ ਤਾਂ ਔਰਤ ਕਿਉਂ ਨਹੀਂ ਕਰ ਸਕਦੀ।ਅਸੀਂ ਮੂਹਰੀ ਨੁੰ ਘਸਣ ਤਾਂ ਕੀ ਦੇਣਾ,ਕਰੀਜ਼ ਵੀ ਭੰਨਣ ਨਹੀਂ ਦਿੰਦੇ ਕਿ ਸੁੱਟ ਧਰਦੇ ਹਾਂ।
   ਸਕੂ਼ਲੀ ਸਮੇਂ ਨੂੰ ਯਾਦ ਕਰਦਿਆਂ ਮੈਨੂੰ ਲੱਗਾ ਕਿ ਧੰਨ ਦੌਲਤ ਦੀ ਦਿਖਾਵੇ ਭਰੀ ਚਕਾਚੌਂਧ ਉਸ ਸਮੇਂ ਦੀ ਸਾਦਾ ਜੀਵਨ ਜਾਂਚ ਅੱਗੇ ਕਿੰਨੀ ਅਧੂਰੀ, ਫਿੱਕੀ ਤੇ ਹਨੇਰੀ ਹੈ।ਅੱਜ ਮੇਰੇ ਵਤਨ ਵਾਸੀਆਂ ਨੂੰ ਕਦਰਾਂ ਕੀਮਤਾਂ ਤੋਂ ਜ਼ਿਆਦਾ ਦਿਖਾਵੇ ਦੀ ਪ੍ਰਵਾਹ ਹੈ।ਦਿਖਾਵੇ ਪਿਆ ਹੁਸਨ ਜਲਦੀ ਹੀ ਝੂਠਲਾ ਜਾਂਦਾ ਹੈ।
      ਖਲੀਲ ਜ਼ਿਬਰਾਨ ਨੇ ਲਿਖਿਆ ਹੈ ਕਿ, "ਹੁਸਨ ਦਿਲ ਦੀ ਜ਼ਿੰਦਾਦਿਲੀ ਹੈ ਅਤੇ ਆਤਮਾ ਦਾ ਜਾਦੂ ਹੈ।" ਸੋ ਦਿਖਾਵੇ 'ਚ ਕੁਝ ਨਹੀਂ ਪਿਆ। ਸਾਨੂੰ  ਅਸੂਲ ਬਣਾ ਲੈਣਾ ਚਾਹੀਦਾ ਹੈ ਕਿ ਫਜ਼ੂਲ ਖਰਚੀ ਨਾ ਕਰੀਏ।ਇਸ ਤਰਾਂ ਅਸੀਂ ਆਪਣੇ ਮਾਂ-ਬਾਪ ਦੀ ਮਦਦ ਵੀ ਕਰ ਸਕਦੇ ਹਾਂ ਤੇ ਕਦਰਾਂ ਕੀਮਤਾਂ ਉਪਰ ਵੀ ਖਰੇ ਉਤਰ ਸਕਦੇ ਹਾਂ।ਗੈਰ ਜ਼ਰੂਰੀ ਖਰਚੀ ਮਾਨਸਿਕ ਤਣਾਅ ਦਾ ਕਾਰਨ ਬਣਦੇ ਹਨ।ਘਰਾਂ 'ਚ ਕਲੇਸ਼ ਵੱਧਦੇ ਹਨ।ਅਨੇਕਾਂ ਕਿਸਾਨ ਪਰਿਵਾਰ ਦੇਖ ਸਕਦੇ ਹਾਂ ਜੋ ਮਹਿੰਗੇ ਮੈਰਿਜ-ਪੈਲਸਾਂ 'ਚ ਆਪਣੇ ਬੱਚਿਆਂ ਦੇ ਵਿਆਹ ਕਰਕੇ ਕਰਜ਼ੇ ਦੇ ਬੋਝ ਥੱਲੇ ਦੱਬ ਗਏ ਹਨ।ਵਿਆਹਾਂ ਦੌਰਾਨ ਕੱਪੜਿਆਂ 'ਤੇ ਬੇਲੋੜਾ ਖਰਚ ਕਰਕੇ ਕੰਗਾਲ ਹੋ ਗਏ ਹਨ।ਅੱਜ ਲੋੜ ਹੈ ਅਸੀਂ ਸਾਦਾ ਪਹਿਨੀਏ, ਸਾਦੇ ਕਾਰਜ ਕਰੀਏ ਤੇ ਸਾਦੇ ਰਸਤੇ 'ਤੇ ਚੱਲਦੇ ਚਕਾਚੌਂਧ ਤੋਂ ਦੂਰ ਰਹੀਏ।
ਪ੍ਰੋ. ਦਵਿੰਦਰ ਕੌਰ ਸਿੱਧੂ ( ਦਾਉਧਰ-ਮੋਗਾ) 
* ਪ੍ਰੋਫੈਸਰ ਦਵਿੰਦਰ ਕੌਰ ਸਿੱਧੂ ਦੀ ਲਿਖੀ ਇਹ ਵਾਰਤਾ ਪੰਜਾਬੀ ਦੇ ਨਾਮਵਰ ਅਖ਼ਬਾਰ ਪੰਜਾਬੀ ਜਾਗਰਣ 'ਚ 28  ਅਪ੍ਰੈਲ 2012  ਨੂੰ ਛਪੀ। ਇਸ ਵਾਰਤਾ ਨੂੰ ਪੰਜਾਬੀ ਜਾਗਰਣ 'ਚ ਪੜ੍ਹਨ ਲਈ ਇਥੇ ਕਲਿੱਕ ਕਰੋ|

माननीय सादगी


आज जब जाड़ों के कपड़े संभालने  लगी  तो बहुत बड़ा ढेर लग गया। पता ही नहीं लगा इतने  कपड़े  कैस इकट्ठा हो गये।असल में आज जो फ़ज़ूल खर्ची  कपड़ों पर की जा रही है इस का कारण हज़ारों  तरह के डिज़ाइनर कपड़ों का मारकीट में आना है ।पिछले कुछ वर्षों  से महिलाओं का कपड़ों  में इतना रुझान बढ़ गया है कि किसी फंक्शन  पर एक बार सूट पहन लिया फिर दुबारा पहनना उचित नहीं समझतीं।यह रुचि अच्छी नहीं है ।
किसी भी कौम की तरक्की गर्व और शान वाली  बात होती है ।कौम की  वेश-भूषा , बोलचाल तथा  सभ्यता उनका गौरवपूर्ण इतिहास बनातीं हैं मगर  यह बहुत घाटे का सौदा है कि हमारी बोलचाल ,पहनावा और रहने का ढंग हमारी सभ्यता  पर इतना हावी हो जाए कि हम दिखावे को ही अपनी दुनिया मानकर  अभिमानी हो जाएँ  और जीवन जाँच का तरीक़ा ही भूल जाए । झूठी शान पर पैसे बर्बाद करना तो हमारी विरासत नहीं है ।
          कपड़े संभालते हुए  मेरी आँखों में चार दशक पहले स्कूल का समय गुज़रना लगा।हमारा सवव्दी कलां स्कूल में आठवी कक्षा में ज्ञान कौर बहन जी हमारी  सिलाई - कढ़ाई और रसोई की अध्यापिका थीं ।सबसे पहले उन्होंने  हमें कपड़ों पर पैच वर्क करना सिखाया ।अगर कपड़ा फट जाए तो पैच वर्क कैसे करना  है ।अगर  फूलों वाला सूट हो तो  फूल से फूल कैसे जोड़ना है। धारीदार पैच वर्क, डब्बीदार पैच वर्क, गोल पैच वर्क, चौकोर पैच वर्क वगैरा ।हमने  प्रैक्टिकल की फाइल में यह पैच वर्क तैयार करके लगाया।हमारा ज्ञान बढ़ाने के लिए बहन जी ने और भी बहुत कुछ सिखाया ।जैसे अगर  सलवार का मोहरी घिस जाए  तो उस को उधेड़ कर ठीक कैसे  करना है ।मुझे याद है उन कहना कि कपड़े को अधिक से  अधिक चलें । अगर टाकी भी लगानी पड़ा तो क्या हुआ?तुम तो फूलों जैसी  सुंदर हो और कँवल का फूल तो कीचड़ में भी अपनी चमक बनाए रखता है ।
     पहले समय  में सीखा यह टेलैंट काम भी आया । मगर आज ज़माना बदल गया है।
समाज समृद्धि की तरफ़ बढ़ा है ।ख़ुशी भी है कि आज किसी को पुराने कपड़ों को पैच वर्क लगाकर पहनने  की जरूरत नहीं पड़ती।
फिर भी दिल - मस्तिष्क में एक बात ज़रूर घूमती रहती है कि कपड़ों पर इतनी फज़ूल खर्ची  क्यों ?
अगर  आदमी चार सूट के साथ गुज़ारा कर पाता है तो महिला क्यों नहीं  कर पाती।हम मोहरी को घिसने तो क्या, क्रीज़  भी टूटने नहीं देते कि सूट फेंक देते हैं।
      स्कूली  समय को याद करते  मुझे लगा कि ये धन - दौलत की दिखावे भरी चकाचौंध उस समय की   सादा जीवन जाँच के आगे कितनी अधूरी , फीकी और अँधेरी है । आज मेरा वतन के लोगों को ऊँची तथा साफ सोच की नहीं बल्कि दिखावे की ज्यादा परवाह है । मगर वो भूल गए हैं कि दिखावे का यह हुस्न शीघ्र ही झुठला जाता है ।      
खलील ज़िब्रान ने लिखा है कि , " हुस्न दिल की ज़िंदादिली है और आत्मा का जादू है।" दिखावे में कुछ नहीं रखा । हमें उसूल बना लेना चाहिए  कि फज़ूल खर्ची नहीं करनी ।इस तरह  हम अपने  माँ - बाप की मदद भी कर सकते  हैं और दिखावे की झूठी दुनिया से बच सकते हैं । गैर ज़रूरी खर्च  मानसिक तनाव का कारण बनता है ।घरों में झगड़े बढ़ते हैं । बहुत से परिवार देखे हैं  जो महँगे मैरिज - पैलैस  में अपने  बच्चों के विवाह के कारण कर्ज के  बोझ के नीचे हैं। शादी में कपड़ों पर अनावश्यक खर्च करके कंगाल हो जाना भला कौन सी  समझदारी वाली बात है ।आज जरूरत  है कि हम सादा पहने , सादे कार्य करें और सादगी के रास्ते चलते चकाचौंध से दूर रहें ।


प्रो. दविंद्र कौर सिद्धू ( दाउधर -मोगा )                                                                            
  * यह रचना २८ अप्रैल २०१२ को पंजाबी जागरण में प्रकाशित हुई है ।                        

Wednesday, April 25, 2012

ਯਾਦਾਂ / यादें

ਅੱਜ ਮੈਂ ਆਪ ਦੇ ਰੂ-ਬਰੂ ਇੱਕ ਨਵੇਂ ਲੇਖਕ ਨੂੰ ਕਰ ਰਹੀ ਹਾਂ। ਓਸ ਅੰਦਰ ਬੈਠੇ ਲੇਖਕ ਨੇ ਹੁਣੇ-ਹੁਣੇ ਅੰਗੜਾਈ ਲਈ ਤੇ ਸਾਡੇ ਨਾਲ਼ ਕੁਝ ਸਾਂਝਾ ਕੀਤਾ ਹੈ। ਲਓ ਪੇਸ਼ ਹੈ ਵਰਿੰਦਰਜੀਤ ਸਿੰਘ ਬਰਾੜ ਦੀ ਕਵਿਤਾ............ਯਾਦਾਂ

ਕੁਝ ਯਾਦਾਂ ਭੁੱਲਣ ਨੂੰ ਜੀ ਕਰਦਾ ਹੈ                   
ਕੁਝ ਯਾਦਾਂ ਦੱਸਣ ਨੂੰ ਜੀ ਕਰਦਾ ਹੈ
ਕੁਝ ਯਾਦਾਂ ਦਿਲ 'ਚ ਵੱਸ ਜਾਂਦੀਆਂ ਨੇ
ਕੁਝ ਅੱਥਰੂ ਬਣ ਵਹਿ ਜਾਂਦੀਆਂ ਨੇ 

ਵਰਿੰਦਰਜੀਤ ਸਿੰਘ ਬਰਾੜ 

आज मैं आपके रू -बरू एक नए लेखक को करने जा रही हूँ । उसके भीतर बैठे कलाकार ने  अभी-अभी अंगड़ाई ली और कुछ पंक्तियाँ कविता के रूप में हमारे साथ साँझा करना चाहा । लो पेश है उनकी ये कविता ....यादें 

कुछ यादें भूलना मन चाहे 
कुछ यादें मिल- बाँटना मन चाहे 
कुछ यादें दिल में बस जाती हैं 
कुछ आँसू बन बह जाती है !

वरिन्द्रजीत सिंह बरार 

Tuesday, February 14, 2012

ਗੁਣ ਤੇ ਔਗੁਣ / गुण ते औगुण

ਗੁਣ ਤੇ ਔਗੁਣ                                                                                                                                 
ਦੋਂਵੇਂ ਅਲਗ-ਅਲਗ ਦੇਸ਼ ਦੇ ਵਾਸੀ                                               
ਇਕ ਉੱਤਰ ਦਾ ਤੇ ਦੂਜਾ ਦੱਖਣ ਦਾ
ਸੱਚ, ਇਮਾਨਦਾਰੀ, ਸ਼ਰਾਫਤ, ਸਦਾਚਾਰ,
ਇੰਨਾ ਨੂੰ ਵਿਸਾਰ ਕੇ
ਔਗੁਣਾਂ ਦਾ ਲੜ ਫੜਿਆ
ਗੁਣ ਬਚੇ ਨੇ ਕਿੰਨੇ
ਉੰਗਲੀਆਂ ਤੇ ਗਿਣ ਸਕਦੇ ਹੋ
ਔਗੁਣਾਂ ਦੀ ਫੇਹਰਿਸ੍ਤ ਲੰਬੀ-ਚੌੜੀ ਹੈ
ਅਵ੍ਵਲ ਕੂੜ ਦੇ ਸਬ ਸਾਥੀ
ਕੂੜ ਦੇ ਅੰਬਾਰ ਗਗਨ ਤੋਂ ਉਚ੍ਹੇ
ਜ਼ੁਲਮ ਦੀ ਡੈਣ ਹਰ ਗਲੀ ਚ ਨੱਚਦੀ
ਚੋਰੀ ਰਗ-ਰਗ ਵਿਚ ਵਸਦੀ
ਅੱਖ੍ਹਾਂ ਜਨਮਾਂ ਤੋਂ ਭੁੱਖੀਆਂ
ਚੁਗਲੀਆਂ  ਚੁੱਭਦੀਆਂ  ਸੂਈਆਂ                                                                                                   
ਰੁੱਖੀਆਂ ਗੱਲਾਂ ਤੰਦੂਰ ਦਾ ਬਾਲਣ
ਤੇ ਅਸੀਂ ਇੰਨਾ ਔਗੁਣਾਂ ਨੂੰ ਸਾੰਭ ਕੇ ਰੱਖਿਆ ਹੈ
ਗੁਣ ਤੇ ਔਗੁਣ ਐਸੇ ਰਲ-ਮਿਲ ਗਏ ਹਨ
ਜਿਵੇਂ ਦੁਧ ਤੇ ਪਾਣੀ
ਗੁਣ ਤੇ ਸਾਡੇ ਨੇੜੇ ਹੀ, ਸਾਡੇ ਅੰਦਰ ਵਸਦੇ ਨੇ
ਪਰ, ਔਗੁਣ
ਨਾਗ ਵਾਂਗ ਓਨ੍ਹਾਂ ਨੂੰ ਡੱਸਦੇ ਨੇ .....

ਸੁਰਿੰਦਰ ਰੱਤੀ
ਮੁੰਬਈ


गुण ते औगुण                                                                    
दोंवें अलग-अलग देश दे वासी                                                
इक उतर दा ते दूजा दखण दा
सच, इमानदारी, शराफत, सदाचार,
इना नूविसार के
औगुणां दा लड़ फडेया
गुण बचे ने किने
उगलियां ते गिण सकदे हो
औगुणां दी फेहरिस्त लम्बी -चोड़ी है
अव्वल कूड़ दे सब साथी
कूड़ दे अम्बार गगन तों उच्हे                                
ज़ुलम दी  डैण हर गली च नचदी
चोरी रग-रग विच वसदी                                                                           
अख्हां जनमां तों भुखियां                                                                                               सुरेन्द्र रत्ती 
चुगलियां चुबदियां सूइयां                                                                                                       
रुखियां गॱलां तदूर दा बालण
ते असी इना औगुणां नू साभ के रखेया है                                                                    
गुण ते औगुण ऐसे रल-मिल गए हन
जिवें दुध ते पाणी
गुण ते साडे नेड़े ही, साडे अ॰दर वसदे ने
पर, औगुण
नाग वांग ऊनां नू॰ डसदे ने .....

सुरेन्द्र रत्ती 
मुबई

 
  

Friday, July 29, 2011

मिलें हवाओं को गीत /ਮਿਲਣ ਹਵਾਵਾਂ ਨੂੰ ਗੀਤ


















मैं तो खुश ही हूँ
बल्कि खुश ही हूँ मैं 
क्यों जो तुम खुश हो 
तुझे पता है ?
कि जब तुम हँसते हो
तो सारी कायनात
मुस्कराती है 
तेरे मुस्कराने से 
यह पर्वत 
गाने लग जाते हैं 
इन  वृक्षों द्वारा 
कोई इलाही संगीत 
गूंज उठता है 
मैं खिल-खिलाकर हँसती हूँ
और मेरे साथ -साथ
यह दुनिया जैसे झूम उठती है 
रब इंतजार करता है 
मेरे बोलने का
इस पवन को 
एक और गीत देने के लिए 
आज का गीत ..
इस पल का गीत 
अब तुम हँसते ही रहना 
ताकि  मेरे होंठों से 
इन हवाओं को    
गीत मिलते ही रहें 

गुलशन दयाल 
अनुवाद डॉ . हरदीप सन्धु






ਮੈਂ ਤਾਂ ਖੁਸ਼ ਹੀ ਹਾਂ 

ਬਲਕਿ ਖੁਸ਼ੀ ਹੀ ਹਾਂ ਮੈਂ 
ਕਿਓਂਕਿ ਤੂੰ ਖੁਸ਼ ਹੈਂ 
ਤੇਨੂੰ ਪਤਾ ਹੈ ?
ਕਿ ਜਦ ਤੂੰ ਹੱਸਦਾ ਹੈਂ 
ਤਾਂ ਜਿਵੇਂ ਸਾਰੀ ਕਾਇਨਾਤ
ਮੁਸਕਾਂਦੀ ਹੈ 
ਤੇਰੇ ਹਸਦਿਆਂ ਹੀ 
ਇਹ ਪਹਾੜੀਆਂ ਤੇ ਪਹਾੜ 
ਗਾ ਉਠਦੇ ਨੇ 
ਇਹ ਦਰਖਤਾਂ ਰਾਹੀਂ
ਤੇਰੇ ਲਈ ਕੋਈ 
ਇਲਾਹੀ ਸੰਗੀਤ ਉਤਰਦਾ ਹੈ 
ਮੈਂ ਖਿੜ ਖਿੜ ਹੱਸਦੀ ਹਾਂ 
ਤੇ ਮੇਰੇ ਨਾਲ ਨਾਲ 
ਇਹ ਸੰਸਾਰ ਵੀ ਜਿਓਂ ਝੂਮਦਾ ਹੈ 
ਰੱਬ ਮੇਰੇ ਬੋਲਾਂ ਲਈ ਉਡੀਕਦਾ ਹੈ 
ਤਾਂ ਜੋ ਉਹ ਪੌਣਾਂ ਨੂੰ 
ਕੋਈ ਇੱਕ ਹੋਰ ਗੀਤ ਦੇ ਸਕੇ
ਅੱਜ ਦਾ ਗੀਤ , ਹੁਣ ਦਾ ਗੀਤ 
ਹੁਣ ਤੂੰ ਹੱਸਦਾ ਹੀ ਰਹੀਂ
ਤਾਂ ਜੋ ਮੇਰੇ ਹੋਠਾਂ ਰਾਹੀਂ
ਇਨ੍ਹਾਂ ਹਵਾਵਾਂ ਨੂੰ ਗੀਤ ਮਿਲਦੇ ਹੀ ਰਹਿਣ
ਗੁਲਸ਼ਨ ਦਿਆਲ
गुलशन दयाल