Followers

Friday, May 4, 2012

ਕੱਚੇ ਰਿਸ਼ਤੇ /कच्चे रिश्ते

(ਇਕ ਕਵਿਤਾ  ਆਪਣੀ ਪਤਨੀ ਦੇ ਨਾਂ ਜੋ ਕੈਂਸਰ ਨਾਲ ਲੜਦੀ ਹੋਈ ਕੁਝ ਦਿਨ ਪਹਿਲਾਂ ਦੁਨੀਆਂ ਛੱਡ ਗਈ )

ਸੂਰਜ ਮੁਖੀਆ ਸੂਰਜ ਕੋਲੋਂ


ਕਿਉਂ ਪਿਆ ਮੂੰਹ ਛੁਪਾਏਂ।


ਰਾਤ ਦੇ ਸੁਪਨੇ ਬੜੇ ਡਰਾਉਣੇ


ਕਿਉਂ ਪਿਆ ਦਿਨੇ ਹੰਢਾਏਂ ।
ਰੋਜ਼ ਪੂਰਬ ਇਕ ਸੂਰਜ ਜੰਮੇ


ਪੱਛਮ ਉਹਨੂੰ ਖਾਏ ।


ਉਤਰ ਦੱਖਣ ਦੇਖਣ ਲੀਲਾ


ਕੋਈ ਕੁਝ ਕਰ ਨਾ ਪਾਏ ।
ਬੱਦਲ਼ਾਂ ਨੇ ਜਦ ਪਾਣੀ ਵੰਡਿਆ



ਕੁਝ ਇੱਥੇ ਕੁਝ ਉੱਥੇ ।


ਕੁਝ ਖੇਤ ਤਾਂ ਜਲ ਥਲ ਹੋਏ


ਕੁਝ ਰਹੇ ਤਿਰਹਾਏ ।
ਫੁੱਲ ਖਿੜੇ ਖੁਸ਼ਬੋਆਂ ਵੰਡੀਆਂ


ਬਿਨ ਬੰਧਨ ਜਗ ਮਾਣੇਂ।


ਮਹਿਕਾਂ ਦੇ ਨੇ ਰਿਸ਼ਤੇ ਕੱਚੇ


ਵਕਤ ਆਖਿਰ ਸਮਝਾਏ ।
ਗਗਨਾਂ ਵਿੱਚ ਲਕੀਰ ਇੱਕ ਪਾਕੇ


ਜਦ ਕੋਈ ਤਾਰਾ ਟੁੱਟਿਆ ।


ਚੰਨ ਦੇ ਮੂੰਹ ਤੇ ਪਈਆਂ ਝਰੀਟਾਂ


ਦਰਦ ਉਹ ਸਾਂਭੀ ਜਾਏ ।
ਜਿਸ ਚਿੰਤਾ ਵਿੱਚ ਮਾਹੀ ਨਾ ਵਸਦਾ


ਉਹ ਚਿੰਤਾ ਕਾਹਦੀ ਚਿੰਤਾ ।


ਮਨ ਜਿਹੜਾ ਨਾਂ ਜੋਗ ਕਮਾਵੇ


ਉਹ ਕਿੰਝ ਮੁਕਤੀ ਪਾਏ ।
ਪਵਨ ਕਿਸੇ ਦੀ ਕੀ ਹੋਵੇਗੀ


ਰਿਸ਼ਤੇ ਕਿਤੇ ਨਾਂ ਜੋੜੇ ।


ਜਨਮ ਮਰਣ ਦੀ ਕੌੜੀ ਗਾਥਾ


ਉਸਨੂੰ ਸਮਝ ਨਾਂ ਆਏ ।
--—-ਦਿਲਜੋਧ ਸਿੰਘ —-


कच्चे रिश्ते

( एक कविता अपनी पत्नी के नाम जो कैंसर से लड़ती हुई कुछ दिन पहले दुनियाँ छोड़ गई)

सूर्य मुखिया सूर्य कोलों 
 क्युं पिया  मुँह छुपाये 
रात के  सुपनें बड़े  डराउणें
 क्यों पिया  दिनें हंडाए 
रोज़ पूरब एक सूर्य जन्मे 
 पश्चिम उसको खाए 
उतर दक्षिण देखन लीला 
कोई कुछ कर  न पाये 
बादल ने जब पानी बँटा
 कुछ यहाँ कुछ वहां 
कुछ खेत तो जल थल हुए
कुछ रहे प्यासे 
फुल खिले खुशबोआं बँटीयां 
 बिन बंधन  जग माणे 
सुगन्धों के हैं  रिश्ते कच्चे 
वकत्त आखिर समझाये 
गगन में लकीर एक पाकर 
जब  कोई तारा टूटा 
चाँद के मुँह पर  डलीं झरीट
 दर्द वह संभाली जाए 
जिस चिंता में माही न बसता 
वह चिंता काहदा चिंता 
मान जो ना जोग कमावे 
वह किंझ मोक्ष पाये 
पवन किसी की  क्या होगी 
 रिश्ते  कहीं न जोड़े 
जन्म मरण की कड़वी गाथा
 उसको समझ नाम आये 
 — - दिल्जोध सिंह — - 

6 comments:

  1. aapka darad kavita ne bhav bankar bah raha hai .aapki patni ko vinamr shridhanjli
    rachana

    ReplyDelete
  2. हृदय के मार्मिक भाव कविता में भी उभरे हैं...। दिल को छूने वाली रचना...।

    ReplyDelete
  3. Thanks to Hardip for posting my poem and and to those who appreciated my poem and shared my grief

    ReplyDelete