Followers

Tuesday, January 4, 2011

ਦਰਬਾਰਾ ਸਿੰਘ ਦੀ ਰਚਨਾ-ਚਰਖਾ

ਬੂਹੇ ਮੂਹਰੇ ਚਰਖਾ
ਬੋਹੀਏ 'ਚੋਂ ਗਿਣੇ ਗਲੋਟੇ
ਨਾਲ਼ੇ ਗਿਣਦੀ ਗੇੜੇ
ਬੜੀ ਸ਼ਬਦਾਵਲੀ ਸਾਡੀ ਬੋਲਚਾਲ ‘ਚੋਂ ਲੁਪਤ ਹੋ ਰਹੀ ਹੈ,ਜੇ ਸਾਂਭੀ ਜਾ ਸਕੇ ਤਾਂ ਵਧੀਆ ਗਲ ਹੈ।ਚਰਖੇ ਨਾਲ ਜੁੜੇ ਸ਼ਬਦਾਂ ਦੀ ਇਕ ਸੁਚੀ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਿਹਾਂ- ਦਰਬਾਰਾ ਸਿੰਘ


ਬੂਹੇ ਦੇ ਵਿਚ ਪੀੜ੍ਹਾ ਡਾਹਕੇ
ਬੈਠੀ ਚਰਖਾ ਕੱਤਾਂ
ਗਿਣ ਗਲੋਟਾ ਹਰ ਜਾਣੇ ਦਾ
ਬੋਹੀਏ ਦੇ ਵਿਚ ਰੱਖਾਂ
ਇੱਕ ਤਕਲ਼ੇ ਦਾ
ਇੱਕ ਪੈੜੇ ਦਾ ਬੀੜੇ ਦਾ
ਛਣਕਦੀਆਂ ਵੰਗਾਂ ਦਾ
ਇੱਕ ਰੰਗਲੇ ਪੀੜੇ ਦਾ
ਇੱਕ ਪੁੜਾਂ ਦਾ
ਇੱਕ ਚਾਲ ਦਾ
ਇੱਕ ਤਣ ਦਾ
ਇੱਕ ਮਾਲ੍ਹ ਦਾ
ਇੱਕ ਬੋਹੀਏ ਦਾ
ਇੱਕ ਹੱਥੀ ਦਾ
ਤੇ ਇੱਕ ਲਾਗੀ ਤੱਥੀ ਦਾ
ਇੱਕ ਮੁੰਨਿਆਂ ਦਾ
ਇੱਕ ਮਝੇਰੂ ਦਾ
ਇੱਕ ਹਾਲ਼ੀ ਦਾ
ਇੱਕ ਮੱਝੀਆਂ ਦੇ ਛੇੜੂ ਦਾ
ਇੱਕ ਚਰਮੱਖ ਦਾ
ਇੱਕ ਮੁੰਨੀਆਂ ਦਾ
ਰੋਜ਼ ਛੇੜਦੀਆਂ ਆਕੇ ਮੈਨੂੰ
ਆਹ ਉਹਨਾਂ ਸਿਰ ਮੁੰਨੀਆਂ ਦਾ
ਇੱਕ ਮਾਂ ਦੀ ਚੂੰਨੀ ਦਾ
ਇੱਕ ਵੀਰੇ ਦੇ ਝੱਗੇ ਦਾ
ਬਾਬਲ ਦੇ ਚਿੱਟੇ ਚੀਰੇ ਦਾ
ਬਲ਼ਦ ਹਿਸਾਰੀ ਬੱਗੇ ਦਾ
ਪ੍ਰਾਹੁਣਿਆਂ ਦੀ ਚਤਹੀ ਕੋਰੀ ਦਾ
ਬੂਰੀ ਮੈਂਹਿ ਤੇ ਬੱਛੀ ਗੋਰੀ ਦਾ
ਇੱਕ ਵਡਿਆਈ ਦੇ ਖੇਸ ਦਾ
ਸੌਹਰੇ,ਜਠਾਣੀ,ਜੇਠ ਦਾ
ਛੋਟੇ ਦਿਓਰ ਦਰਾਣੀ ਦਾ
ਇੱਕ ਸੱਸ ਖਸਮ—–
ਇੱਕ ਉਹਦਾ ਜੋ ਫਿਰਦਾ
ਅੱਗੇ ਪਿੱਛੇ ਮੇਰੇ
ਪੂਣੀਆਂ ਮਸਾਂ ਤਿੰਨ ਮੁਕਾਈਆਂ
ਪੰਦਰਾਂ ਮਾਰ ਗਿਆ ਗੇੜੇ
  -੦- 

ਲੇਖਕ ਬਾਰੇ :
ਨਾਂ     : ਦਰਬਾਰਾ ਸਿੰਘ
ਜਨਮ : ਪਟਿਆਲਾ
ਕਿੱਤਾ : ਸਾਬਕਾ ਮੁੱਖੀ, ਪੋਸਟ ਗਰੈਜੁਏਟ, ਪੰਜਾਬੀ ਵਿਭਾਗ ਮਹਿੰਦਰਾ ਕਾਲਜ ਪਟਿਆਲ਼ਾ
ਅਜੋਕਾ ਨਿਵਾਸ: ਪਟਿਆਲ਼ਾ/ ਸਿਡਨੀ/ ਕਨੇਡਾ
ਲੇਖਣ ਦੀਆਂ ਵਿਧਾਵਾਂ : ਕਵਿਤਾ, ਕਹਾਣੀ, ਲੇਖ, ਪੰਜਾਬੀ ਹਾਇਕੂ
ਪ੍ਰਕਾਸ਼ਨ: ਪੰਜਾਬੀ ਹਾਇਕੂ ਪੁਸਤਕ-'ਪਲ ਛਿਣ'
 ਪੰਜਾਬੀ ਦੇ ਅਖ਼ਬਾਰ/ਰਸਾਲਿਆਂ 'ਚ ਸਮੇਂ-ਸਮੇਂ 'ਤੇ ਪ੍ਰਕਾਸ਼ਨ
 ਪੰਜਾਬੀ ਹਾਇਕੂ ਬਲਾਗ 'ਤੇ ਹਾਇਕੂ ਪ੍ਰਕਾਸ਼ਨ 

3 comments:

  1. रबारा सिंह जी की चरखा कविता बहुत पसन्द आई , पुरानी यादों की तरह ।

    ReplyDelete
  2. Nave Saal Di Shubh Kaamna
    Darbara Singh Ji ne sach much punjabi de oh shabad jihde kitaban chon dur ho gaye san una denaal raabta karaya hai dhanvaad. bahut sunder bhaav han is kavita dey ...
    Surinder Ratti - Mumbai

    ReplyDelete
  3. ਇਹ ਡਰ ਤਾਂ ਅਪਨੀ ਜਗਹ ਕ਼ਾਈਮ ਹੈ ਹੀ
    ਕਿ ਸਾਹਿਤ ਨਾਲੋਂ ਸਾਡੇ ਵਿਰਸੇ ਦਾ ਰਿਸ਼ਤਾ
    ਟੁਟਦਾ ਹੀ ਜਾ ਰਿਹਾ ਹੈ...
    ਪਰ ਐਡੇ ਵੱਡੇ ਮਾਰੂਥਲ ਵਿਚ ਮਿਟ੍ਠੇ ਪਾਣੀ ਦੀ ਆਸ ਰਾਖੀ ਜਾ ਸਕਦੀ ਹੈ
    ਇਹ ਦਰਬਾਰਾ ਸਿੰਘ ਹੋਰਾਂ ਦੀ ਰਚਨਾ ਪੜ੍ਹ ਕੇ ਵਿਸ਼ਵਾਸ ਹੋ ਰਿਹਾ ਹੈ ...
    ਅੱਜ ਦੇ ਇੱਕ-ਦੂਜੇ ਤੋਂ ਅਗਾਂਹ ਨਿਕਲ ਜਾਣ ਦੇ ਯੁਗ ਵਿਚ ਵੀ
    ਓਹਨਾ ਇਹ ਜੋਖਿਮ ਭਰਿਯਾ ਕੰਮ ਕਰ ਵਿਖਾਯਾ ਹੈ
    ਰਚਨਾ ਦੀ ਸ਼ੈਲੀ , ਰਚਨਾਕਾਰ ਦੀ ਰਚਨਾ-ਕੁਸ਼ਲਤਾ ਨੂੰ
    ਸਾਬਿਤ ਕਰਨ ਵਿਚ ਕਾਮਯਾਬ ਹੋਈ ਹੈ ... ਮੁਬਾਰਕਬਾਦ .

    'ਦਾਨਿਸ਼' ਭਾਰਤੀ

    ReplyDelete